ਵੱਢੀ ਮਾਮਲਾ: ਗ੍ਰਿਫ਼ਤਾਰ ਐੱਸਐੱਚਓ ਪੁਲੀਸ ਰਿਮਾਂਡ ’ਤੇ ਭੇਜਿਆ
11:42 AM Oct 13, 2024 IST
ਜਸਬੀਰ ਸਿੰਘ ਚਾਨਾ
ਫਗਵਾੜਾ, 12 ਅਕਤੂਬਰ
ਵੱਢੀ ਲੈਣ ਦੇ ਮਾਮਲੇ ’ਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਸਾਬਕਾ ਐੱਸਐੱਚਓ ਸਿਟੀ ਜਤਿੰਦਰ ਕੁਮਾਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ ਦੋ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ ਤੇ ਉਸ ਨੂੰ ਮੁੜ 14 ਅਕਤੂਬਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਐੱਸਐੱਚਓ ਨੂੰ ਵਿਜੀਲੈਂਸ ਵਿਭਾਗ ਵੱਲੋਂ 11 ਅਕਤੂਬਰ ਦੀ ਰਾਤ ਨੂੰ ਕੁਲਵਿੰਦਰ ਕੌਰ ਵਾਸੀ ਚਾਚੋਕੀ ਪਾਸੋਂ ਰਿਸ਼ਵਤ ਲੈਣ ਦੇ ਮਾਮਲੇ ’ਚ ਉਸ ਦੇ ਸਾਥੀ ਡਰਾਈਵਰ ਜਸਕਰਨ ਸਿੰਘ ਸਣੇ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਵੱਢੀ ਨਸ਼ੇ ਦੇ ਕੇਸ ਨੂੰ ਕਮਜ਼ੋਰ ਕਰਨ ਦੇ ਮਾਮਲੇ ’ਚ ਲਈ ਸੀ ਇਸ ਤੋਂ ਪਹਿਲਾ ਵੀ ਐੱਸਐੱਚਓ ਨੇ ਉਨ੍ਹਾਂ ਤੋਂ ਪੈਸੇ ਲਏ ਸਨ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ ਜਿਸ ਦੇ ਆਧਾਰ ’ਤੇ ਉਸ ਦੀ ਗ੍ਰਿਫ਼ਤਾਰ ਹੋਈ ਹੈ।
Advertisement
Advertisement