For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਵਿੱਚ ਭਾਜਪਾ ਨੂੰ ਵੱਡਾ ਝਟਕਾ

10:22 AM May 01, 2024 IST
ਚੰਡੀਗੜ੍ਹ ਵਿੱਚ ਭਾਜਪਾ ਨੂੰ ਵੱਡਾ ਝਟਕਾ
ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਨਮਾਨ ਕਰਦੇ ਹੋਏ ਹਰਦੀਪ ਸਿੰਘ ਬੁਟੇਰਲਾ।
Advertisement

ਪੱਤਰ ਪ੍ਰੇਰਕ
ਚੰਡੀਗੜ੍ਹ, 30 ਅਪਰੈਲ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਵਿੱਚ ਭਾਜਪਾ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਨਗਰ ਨਿਗਮ ਦੇ ਵਾਰਡ ਨੰਬਰ 30 ਤੋਂ ਭਾਜਪਾ ਦੀ ਸਮੁੱਚੀ ਟੀਮ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਸੈਣੀ ਬੁਟੇਰਲਾ ਨੇ ਭਾਜਪਾ ਦੇ ਅਹੁਦੇਦਾਰਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਪਾਰਟੀ ਦੇ ਮੁੱਖ ਬੁਲਾਰੇ ਅਜੀਤ ਸਿੰਘ ਨੇ ਦੱਸਿਆ ਕਿ ਅੱਜ ਅਕਾਲੀ ਦਲ ਵਿੱਚ ਸ਼ਾਮਲ ਹੋਏ ਆਗੂਆਂ ਵਿੱਚ ਭਾਜਪਾ ਦੇ ਵਾਰਡ ਪ੍ਰਧਾਨ ਬਿਕਰਮਜੀਤ ਸਿੰਘ ਕੰਗ, ਪ੍ਰਭਜੋਤ ਸਿੰਘ ਜਨਰਲ ਸਕੱਤਰ, ਹਰਮਨਜੀਤ ਸਿੰਘ, ਏਕਮ ਸਿੰਘ, ਕਾਰਤਿਕ ਸਿੰਘ, ਹਰਸ਼ਿਤ ਧੀਮਾਨ (ਚਾਰੋਂ ਮੀਤ ਪ੍ਰਧਾਨ), ਜਤਿਨ ਗਾਂਧੀ ਸਕੱਤਰ, ਜਸਕਰਨ ਸਿੰਘ, ਕਰਨਪ੍ਰੀਤ ਸਿੰਘ, ਹਰਸ਼ਿਤ ਰੋਹਿਲਾ (ਚਾਰੋਂ ਸਕੱਤਰ), ਸ਼ਿਵਮ ਸ਼ੋਸ਼ਲ ਮੀਡੀਆ ਅਤੇ ਮਯੰਕ ਸ਼ਰਮਾ ਸ਼ਾਮਲ ਹਨ। ਹਰਦੀਪ ਸਿੰਘ ਬੁਟੇਰਲਾ ਨੇ ਦੱਸਿਆ ਉਕਤ ਅਹੁਦੇਦਾਰਾਂ ਦੀ ਸ਼ਮੂਲੀਅਤ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਭਾਜਪਾ ਵਿੱਚ ਅਹੁਦੇਦਾਰ ਅਤੇ ਵਰਕਰ ਵੀ ਦੁਖੀ ਹਨ।
ਕਾਂਗਰਸੀ ਆਗੂ ਜਤਿੰਦਰ ਮਾਨ ਸਾਥੀਆਂ ਸਣੇ ਭਾਜਪਾ ਵਿੱਚ ਸ਼ਾਮਲ
ਚੰਡੀਗੜ੍ਹ (ਟਨਸ): ਚੰਡੀਗੜ੍ਹ ਵਿੱਚ ਅੱਜ ਭਾਜਪਾ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ ਜਦੋਂ ਕਾਂਗਰਸੀ ਆਗੂ ਡਾ. ਜਤਿੰਦਰ ਸਿੰਘ ਮਾਨ ਨੇ ਅੱਜ ਭਾਜਪਾ ਦਾ ਪੱਲਾ ਫੜ ਲਿਆ। ਸੈਕਟਰ-33 ਸਥਿਤ ਪਾਰਟੀ ਦਫ਼ਤਰ ਵਿਖੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਤੇ ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਕਾਂਗਰਸੀ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਜਾਣਕਾਰੀ ਅਨੁਸਾਰ ਸਾਹਿਲ ਗੁਪਤਾ, ਰਾਣਾ ਬਲਾਚੌਰ, ਸੁਖਜੀਤ ਸਿੰਘ, ਗੁਰਮੀਤ ਸਿੰਘ, ਸਾਹਬ ਸਿੰਘ, ਸੰਨੀ ਰਾਜਪੂਤ, ਰਾਕੀ, ਨਿਸ਼ਚੇ, ਸੋਨੂੰ, ਕਰਨ ਅਤੇ ਅਜੈ ਸਣੇ 100 ਦੇ ਕਰੀਬ ਨੌਜਵਾਨ ਭਾਜਪਾ ਵਿੱਚ ਸ਼ਾਮਲ ਹੋਏ ਹਨ।

Advertisement

Advertisement
Author Image

Advertisement
Advertisement
×