ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੰਦਰ ਵਿਚ ਆਤਿਸ਼ਬਾਜ਼ੀ ਦੌਰਾਨ ਵੱਡਾ ਹਾਦਸਾ, 150 ਤੋਂ ਵੱਧ ਜ਼ਖਮੀ

10:32 AM Oct 29, 2024 IST
ਸੰਕੇਤਕ ਤਸਵੀਰ

ਕਾਸਰਗੋਡ, 29 ਅਕਤੂਬਰ

Advertisement

ਕੇਰਲ ਵਿਚ ਸੋਮਵਾਰ ਦੇਰ ਰਾਤ ਨੀਲੇਸ਼ਵਰਮ ਨਜ਼ਦੀਕ ਇਕ ਮੰਦਰ ਉਤਸਵ ਦੇ ਦੌਰਾਨ ਆਤਿਸ਼ਬਾਜ਼ੀ ਦੇੇ ਕਾਰਨ ਹੋਈ ਦੁਰਘਟਨਾ ਵਿਚ 150 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ 8 ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲੀਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੰਭੀਰ ਰੁਪ ਵਿਚ ਜ਼ਖਮੀ ਵਿਅਕਤੀ 80 ਫੀਸਦੀ ਤੱਕ ਝੂਲਸ ਗਏ ਹਨ, ਜ਼ਖਮੀਆਂ ਨੂੰ ਇਲਾਕੇ ਦੇ ਵੱਖ ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਕਥਿਤ ਤੌਰ ’ਤੇ ਪਟਾਖਿਆਂ ਦੇ ਭੰਡਾਰ ਵਾਲੇ ਕਮਰੇ ਵਿਚ ਅੱਗ ਲੱਗਣ ਕਾਰਨ ਦੁਰਘਟਨਾ ਵਾਪਰੀ ਹੈ ਕਿਉਂਕਿ ਜਿਸ ਥਾਂ ’ਤੇ ਪਟਾਖੇ ਚਲਾਏ ਜਾ ਰਹੇ ਸਨ, ਉਹ ਥਾਂ ਭੰਡਾਰ ਦੇ ਬਹੁਤ ਨੇੜੇ ਸੀ।  ਪੁਲੀਸ ਅਧਿਕਾਰੀਆਂ ਅਨੁਸਾਰ ਇਸ ਮਾਮਲੇ ਵਿਚ 8 ਵਿਕਅਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।-ਪੀਟੀਆਈ

Advertisement

Advertisement