ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੀਦੋਵਾਲੀ: ਨਵੀਂ ਪੰਚਾਇਤ ਵੱਲੋਂ ਮਹੇਸ਼ਇੰਦਰ ਤੇ ਫਤਿਹ ਬਾਦਲ ਨਾਲ ਮੁਲਾਕਾਤ

08:47 AM Oct 21, 2024 IST
ਬੀਦੋਵਾਲੀ ਦੇ ਸਰਪੰਚ ਤੇ ਪੰਚਾਂ ਦੇ ਨਾਲ ਸੀਨੀਅਰ ਕਾਂਗਰਸ ਆਗੂ ਮਹੇਸ਼ਇੰਦਰ ਸਿੰਘ ਬਾਦਲ ਅਤੇ ਸੀਨੀਅਰ ਕਾਂਗਰਸ ਆਗੂ ਫਤਿਹ ਸਿੰਘ ਬਾਦਲ।

ਇਕਬਾਲ ਸਿੰਘ ਸ਼ਾਂਤ
ਲੰਬੀ, 20 ਅਕਤੂਬਰ
ਪਿੰਡ ਬੀਦੋਵਾਲੀ ਦੇ ਨਵੇਂ ਚੁਣੇ ਕਾਂਗਰਸ ਪੱਖੀ ਸਰਪੰਚ ਸੁਖਪਾਲ ਸਿੰਘ, ਛੇ ਪੰਚਾਂ ਅਤੇ ਪਿੰਡ ਦੇ ਕਾਂਗਰਸ ਆਗੂਆਂ ਨੇ ਅੱਜ ਪਿੰਡ ਬਾਦਲ ਵਿੱਚ ਸੀਨੀਅਰ ਕਾਂਗਰਸ ਆਗੂ ਮਹੇਸ਼ਇੰਦਰ ਸਿੰਘ ਬਾਦਲ ਅਤੇ ਸੀਨੀਅਰ ਕਾਂਗਰਸ ਆਗੂ ਫਤਿਹ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮਹੇਸ਼ਇੰਦਰ ਸਿੰਘ ਬਾਦਲ ਅਤੇ ਫਤਿਹ ਸਿੰਘ ਬਾਦਲ ਨੇ ਨਵੀਂ ਚੁਣੇ ਪੰਚਾਇਤੀ ਨੁਮਾਇੰਦਿਆਂ ਸਰਪੰਚ ਸੁਖਪਾਲ ਸਿੰਘ, ਪੰਚ ਜਗਮੀਤ ਸਿੰਘ (ਬੱਗੀ), ਪੰਚ ਬੋਹੜ ਸਿੰਘ, ਪੰਚ ਰਣਜੀਤ ਸਿੰਘ, ਪੰਚ ਗੁਰਲਾਭ ਸਿੰਘ, ਪੰਚ ਪਰਮਜੀਤ ਕੌਰ, ਪੰਚ ਜਸਵਿੰਦਰ ਕੌਰ ਨੂੰ ਹਾਰ ਪਾ ਕੇ ਜਿੱਤ ਦੀ ਵਧਾਈ ਦਿੱਤੀ। ਇਸ ਮੌਕੇ ਸੀਨੀਅਰ ਕਾਂਗਰਸ ਆਗੂ ਫਤਿਹ ਸਿੰਘ ਬਾਦਲ ਨੇ ਨਵੇਂ ਚੁਣੇ ਪੰਚਾਇਤੀ ਨੁਮਾਇੰਦਿਆਂ ਨੂੰ ਭਾਈਚਾਰਕ ਤੰਦਾਂ ਬਰਕਰਾਰ ਰੱਖਦੇ ਹੋਏ ਪਿੰਡ ਬੀਦੋਵਾਲੀ ਦੇ ਬਹੁਪੱਖੀ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਦਾ ਸੱਦਾ ਦਿੱਤਾ। ਇਸ ਮੌਕੇ ਸੀਨੀਅਰ ਕਾਂਗਰਸ ਆਗੂ ਸੁਖਮੰਦਰ ਸਿੰਘ, ਅਮਰਵੀਰ ਸਿੰਘ, ਸ਼ਮਸ਼ੇਰ ਸਿੰਘ ਅਤੇ ਮੋਹਣ ਸਿੰਘ ਮੌਜੂਦ ਸਨ। ਸਰਪੰਚ ਸੁਖਪਾਲ ਸਿੰਘ ਨੇ ਆਖਿਆ ਕਿ ਪੰਚਾਇਤ ਵੱਲੋਂ ਪਿੰਡ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।

Advertisement

Advertisement