ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਾਇਡਨ ਅਗਲੇ ਹਫ਼ਤੇ ਕਰਨਗੇ ‘ਕੁਆਡ’ ਵਾਰਤਾ ਦੀ ਮੇਜ਼ਬਾਨੀ

07:55 AM Sep 14, 2024 IST

ਵਾਸ਼ਿੰਗਟਨ, 13 ਸਤੰਬਰ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਡੈਲਾਵੇਅਰ ਸਥਿਤ ਆਪਣੀ ਰਿਹਾਇਸ਼ ’ਤੇ ਅਗਲੇ ਹਫ਼ਤੇ ‘ਕੁਆਡ’ ਆਗੂਆਂ ਦੀ ਸਿਖ਼ਰ ਵਾਰਤਾ ਦੀ ਮੇਜ਼ਬਾਨੀ ਕਰਨਗੇ। ਰਾਸ਼ਟਰਪਤੀ ਦੇ ਤਰਜਮਾਨ ਨੇ ਕਿਹਾ ਕਿ ਇਸ ਵਾਰਤਾ ਵਿਚ ਆਸਟਰੇਲੀਆ, ਭਾਰਤ ਤੇ ਜਾਪਾਨ ਦੇ ਆਗੂ ਸ਼ਾਮਲ ਹੋਣਗੇ। ‘ਕੁਆਡ’ ਚਾਰ ਮੁਲਕੀ ਸਮੂਹ ਹੈ। ਭਾਰਤ, ਜਿਸ ਨੇ ਇਸ ਸਾਲ ਕੁਆਡ ਦੀ ਮੇਜ਼ਬਾਨੀ ਕਰਨੀ ਸੀ, ਅਗਲੇ ਸਾਲ ਸਿਖ਼ਰ ਵਾਰਤਾ ਦੀ ਮੇਜ਼ਬਾਨੀ ਕਰੇਗਾ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਕਿਹਾ ਕਿ ਰਾਸ਼ਟਰਪਤੀ ਬਾਇਡਨ 21 ਸਤੰਬਰ ਨੂੰ ਵਿਲਮਿੰਗਟਨ ਡੈਲਾਵੇਅਰ ਵਿਚ ਕੁਆਡ ਆਗੂਆਂ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ੀਦਾ ਫੁਮੀਓ ਦੀ ਮੇਜ਼ਬਾਨੀ ਕਰਨਗੇ। -ਪੀਟੀਆਈ

Advertisement

Advertisement