ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਇਡਨ ਵੱਲੋਂ ਤੇਲ ਅਤੇ ਗੈਸ ਕੱਢਣ ਸਬੰਧੀ ਪ੍ਰਾਜੈਕਟਾਂ ’ਤੇ ਪਾਬੰਦੀ

07:06 AM Jan 07, 2025 IST

ਵਾਸ਼ਿੰਗਟਨ, 6 ਜਨਵਰੀ
ਰਾਸ਼ਟਰਪਤੀ ਜੋਅ ਬਾਇਡਨ ਨੇ ਅਮਰੀਕਾ ਦੇ ਜ਼ਿਆਦਾਤਰ ਤੱਟੀ ਇਲਾਕਿਆਂ ਵਿੱਚ ਤੇਲ ਅਤੇ ਗੈਸ ਕੱਢਣ ਦੇ ਨਵੇਂ ਪ੍ਰਾਜੈਕਟਾਂ ’ਤੇ ਪਾਬੰਦੀ ਲਾ ਦਿੱਤੀ ਹੈ। ਇਹ ਫ਼ੈਸਲਾ ਟਰੰਪ ਪ੍ਰਸ਼ਾਸਨ ਵੱਲੋਂ ਤੱਟੀ ਇਲਾਕਿਆਂ ਵਿੱਚੋਂ ਤੇਲ ਤੇ ਗੈਸ ਕੱਢਣ ਦੇ ਨਵੇਂ ਪ੍ਰਾਜੈਕਟਾਂ ਦੀ ਸੰਭਾਵਿਤ ਸ਼ੁਰੂਆਤ ਕਰਨ ਤੋਂ ਰੋਕਣ ਦਾ ਯਤਨ ਹੈ। ਰਾਸ਼ਟਰਪਤੀ ਬਾਇਡਨ ਦੇ ਅਹੁਦੇ ਦੀ ਮਿਆਦ ਦੋ ਹਫ਼ਤਿਆਂ ਮਗਰੋਂ ਸਮਾਪਤ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ‘ਆਊਟਰ ਕੌਂਟੀਨੈਂਟਲ ਸ਼ੈਲਫ ਲੈਂਡਜ਼ ਐਕਟ’ ਦੀ ਵਰਤੋਂ ਭਵਿੱਖ ਵਿੱਚ ਪੂਰਬੀ ਤੇ ਪੱਛਮੀ ਤੱਟਾਂ ’ਤੇ ਪੈਂਦੇ ਇਲਾਕਿਆਂ, ਮੈਕਸੀਕੋ ਦੀ ਪੂਰਬੀ ਖਾੜੀ ਤੇ ਅਲਾਸਕਾ ਦੇ ਉੱਤਰੀ ਬੇਰਿੰਗ ਸਮੁੰਦਰੀ ਇਲਾਕੇ ਨੂੰ ਲੀਜ਼ ’ਤੇ ਦੇਣ ਤੋਂ ਬਚਾਉਣ ਲਈ ਕਰ ਰਹੇ ਹਨ। -ਏਪੀ

Advertisement

Advertisement