For the best experience, open
https://m.punjabitribuneonline.com
on your mobile browser.
Advertisement

ਬਾਇਡਨ ਤੇ ਟਰੰਪ ਨੇ ਚਾਰ ਹੋਰ ਸੂਬਿਆਂ ’ਚ ਪ੍ਰਾਇਮਰੀ ਚੋਣਾਂ ਜਿੱਤੀਆਂ

07:55 AM Apr 04, 2024 IST
ਬਾਇਡਨ ਤੇ ਟਰੰਪ ਨੇ ਚਾਰ ਹੋਰ ਸੂਬਿਆਂ ’ਚ ਪ੍ਰਾਇਮਰੀ ਚੋਣਾਂ ਜਿੱਤੀਆਂ
ਵਿਸਕੌਨਸਿਨ ’ਚ ਪ੍ਰਚਾਰ ਦੌਰਾਨ ਸਕਰੀਨ ’ਤੇ ਦਿਖਾਈ ਦਿੰਦੇ ਹੋਏ ਡੋਨਲਡ ਟਰੰਪ ਅਤੇ ਜੋਅ ਬਾਇਡਨ। -ਫੋਟੋ: ਰਾਇਟਰਜ਼
Advertisement

ਵਾਸ਼ਿੰਗਟਨ (ਅਮਰੀਕਾ), 3 ਅਪਰੈਲ
ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੀ ਚੋਣ ਪ੍ਰਕਿਰਿਆ ਤਹਿਤ ਰੋਡ ਆਈਲੈਂਡ, ਕੁਨੈਕਟੀਕਟ, ਨਿਊਯਾਰਕ ਅਤੇ ਵਿਸਕੌਨਸਿਨ ਵਿੱਚ ਮੰਗਲਵਾਰ ਨੂੰ ਹੋਈਆਂ ਪ੍ਰਾਇਮਰੀ ਚੋਣਾਂ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਸਾਨੀ ਨਾਲ ਜਿੱਤ ਹਾਸਲ ਕਰ ਲਈ। ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਬਾਇਡਨ (81) ਦਾ ਡੈਮੋਕਰੈਟਿਕ ਪਾਰਟੀ ਅਤੇ ਟਰੰਪ (77) ਦਾ ਰਿਪਬਲੀਕਨ ਪਾਰਟੀ ਦਾ ਉਮੀਦਵਾਰ ਬਣਨਾ ਲਗਪਗ ਤੈਅ ਹੈ। ਇਸ ਵਾਰ ਵੀ ਰਾਸ਼ਟਰਪਤੀ ਚੋਣਾਂ ਵਿੱਚ 2020 ਵਾਂਗ ਟਰੰਪ ਅਤੇ ਬਾਇਡਨ ਦੇ ਆਹਮੋ-ਸਾਹਮਣੇ ਹੋਣ ਦੀ ਸੰਭਾਵਨਾ ਹੈ।
ਬਾਇਡਨ ਅਤੇ ਟਰੰਪ ਦੀ ਜਿੱਤ ਦੇ ਨਾਲ ਹੀ ਉਨ੍ਹਾਂ ਨੂੰ ਮਿਲੇ ਡੈਲੀਗੇਟਾਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ ਹੈ। ਰਾਸ਼ਟਰਪਤੀ ਦੇ ਅਹੁਦੇ ਲਈ ਦੋਹਾਂ ਪਾਰਟੀਆਂ ਦੇ ਉਮੀਦਵਾਰ ਚੁਣਨ ਲਈ ਹੋਈਆਂ ਚੋਣਾਂ ਵਿੱਚ ਚਾਰੋਂ ਸੂਬਿਆਂ ਵਿੱਚ ਕਈ ਦਾਅਵੇਦਾਰਾਂ ਦੇ ਨਾਮ ਬੈਲੇਟ ਪੇਪਰਾਂ ਵਿੱਚ ਸਨ ਪਰ ਟਰੰਪ ਅਤੇ ਬਾਇਡਨ ਨੂੰ ਕਿਸੇ ਵੱਡੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਮੰਗਲਵਾਰ ਨੂੰ ਹੋਈਆਂ ਪ੍ਰਾਇਮਰੀ ਚੋਣਾਂ ਵਿੱਚ ਟਰੰਪ ਨੂੰ 75 ਫੀਸਦ ਤੋਂ ਜ਼ਿਆਦਾ ਵੋਟਾਂ ਮਿਲੀਆਂ, ਜਦਕਿ ਬਾਇਡਨ ਨੂੰ 80 ਫ਼ੀਸਦ ਤੋਂ ਵੱਧ ਵੋਟਾਂ ਹਾਸਲ ਹੋਈਆਂ। ਇਸ ਦੇ ਨਾਲ ਹੀ ਟਰੰਪ ਕੋਲ ਹੁਣ 1860 ਡੈਲੀਗੇਟਾਂ ਦਾ ਸਮਰਥਨ ਹੈ। ਬਾਇਡਨ ਨੇ ਹੁਣ ਤੱਕ 3030 ਡੈਲੀਗੇਟਾਂ ਦਾ ਸਮਰਥਨ ਹਾਸਲ ਕਰ ਲਿਆ ਹੈ ਜਦਕਿ ਪਾਰਟੀ ਉਮੀਦਵਾਰ ਬਣਨ ਵਾਸਤੇ 1968 ਡੈਲੀਗੇਟਾਂ ਦੀ ਲੋੜ ਹੁੰਦੀ ਹੈ।
ਬਾਇਡਨ ਨੂੰ ਚੋਣਾਂ ਦੌਰਾਨ ਕੁਝ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਉਨ੍ਹਾਂ ਨੇ ਡੈਮੋਕਰੈਟਿਕ ਪਾਰਟੀ ਦੇ ਮੈਂਬਰਾਂ ਨੂੰ ਰਾਸ਼ਟਰਪਤੀ ਖ਼ਿਲਾਫ਼ ਵੋਟ ਪਾਉਣ ਲਈ ਕਿਹਾ ਤਾਂ ਜੋ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਤੋਂ ਨਿਪਟਣ ਦੇ ਉਨ੍ਹਾਂ ਦੇ ਤਰੀਕੇ ਨੂੰ ਲੈ ਕੇ ਅਸਹਿਮਤੀ ਜਤਾਈ ਜਾ ਸਕੇ। -ਏਪੀ

Advertisement

ਟਰੰਪ ਨੇ ਪਰਵਾਸੀਆਂ ਨੂੰ ਪਸ਼ੂ ਦੱਸਿਆ

ਵਿਸਕੌਨਸਿਨ: ਮਿਸ਼ੀਗਨ ਵਿੱਚ ਚੋਣ ਪ੍ਰਚਾਰ ਦੌਰਾਨ ਭਾਸ਼ਣ ਦਿੰਦਿਆਂ ਰਿਪਬਲੀਕਨ ਪਾਰਟੀ ਦੇ ਆਗੂ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿੰਦੇ ਪਰਵਾਸੀਆਂ ’ਤੇ ਵਰ੍ਹਦਿਆਂ ਕਿਹਾ ਕਿ ਇਹ ਪਰਵਾਸੀ ‘ਇਨਸਾਨ’ ਨਹੀਂ ਸਗੋਂ ‘ਪਸ਼ੂ’ ਹਨ। ਰਿਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਉਮੀਦਵਾਰ ਟਰੰਪ ਨੇ ਚਿਤਾਵਨੀ ਦਿੱਤੀ ਕਿ ਜੇਕਰ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਉਹ ਨਾ ਜਿੱਤੇ ਤਾਂ ਗੈਰ-ਕਾਨੂੰਨੀ ਪਰਵਾਸੀਆਂ ਕਾਰਨ ਹੁੰਦੀ ਹਿੰਸਾ ਅਮਰੀਕਾ ਨੂੰ ਨਿਗਲ ਜਾਵੇਗੀ। ਉਪਰੰਤ ਵਿਸਕੌਨਸਿਨ ਦੇ ਗਰੀਨ ਬੇਅ ਵਿੱਚ ਇਕ ਹੋਰ ਭਾਸ਼ਣ ਦੌਰਾਨ ਉਨ੍ਹਾਂ 2024 ਦੀਆਂ ਚੋਣਾਂ ਨੂੰ ਦੇਸ਼ ਦੀ ਆਖ਼ਰੀ ਲੜਾਈ ਕਰਾਰ ਦਿੱਤਾ। -ਰਾਇਟਰਜ਼

Advertisement
Author Image

sukhwinder singh

View all posts

Advertisement
Advertisement
×