ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਿਡੇਨ ਨੇ ਨਾਮਜ਼ਦਗੀ ਸਵੀਕਾਰੀ, ਟਰੰਪ ’ਤੇ ਨਿਸ਼ਾਨਾ ਸੇਧਿਆ

08:28 PM Aug 21, 2020 IST

ਵਾਸ਼ਿੰਗਟਨ, 21 ਅਗਸਤ

Advertisement

ਜੋਅ ਬਿਡੇਨ ਨੇ ਅਗਾਮੀ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਸਵੀਕਾਰ ਕਰ ਲਈ ਹੈ। ਬਿਡੇਨ ਨੇ ਕਿਹਾ ਕਿ ਉਹ ‘ਰੌਸ਼ਨ ਭਵਿੱਖ ਦੇ ਹਾਮੀ ਬਣ ਕੇ ਆਉਣਗੇ।’ ਬਿਡੇਨ ਨੇ ਅਮਰੀਕੀ ਵੋਟਰਾਂ ਨੂੰ ‘ਹਨੇਰੇ ਦੀ ਰੁੱਤ ਤੋਂ ਪਾਰ ਪਾਉਣ ਲਈ’ ਇਕੱਠੇ ਹੋਣ ਦਾ ਸੱਦਾ ਦਿੱਤਾ। ਬਿਡੇਨ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਕਾਰਨ ਅਮਰੀਕਾ ਨੂੰ ਲੰਮੇ ਸਮੇਂ ਤੋਂ ‘ਹਨੇਰੇ ਨੇ ਲਪੇਟਿਆ ਹੋਇਆ ਹੈ।’ ਚਾਰ ਦਿਨ ਚੱਲੀ ‘ਡੈਮੋਕਰੈਟਿਕ ਨੈਸ਼ਨਲ ਕਨਵੈਨਸ਼ਨ’ ਦੇ ਆਖ਼ਰੀ ਦਿਨ ਇਕ ਵੀਡੀਓ ਰਾਹੀਂ ਬਿਡੇਨ (77) ਦੀ ਜ਼ਿੰਦਗੀ ਤੇ ਕਰੀਅਰ, ਇਕ ਪਿਤਾ, ਪਤੀ ਅਤੇ ਸਿਆਸੀ ਆਗੂ ਵਜੋਂ ਉਨ੍ਹਾਂ ਦੀ ਭੂਮਿਕਾ ’ਤੇ ਨਜ਼ਰ ਪਾਈ ਗਈ। ਬਿਡੇਨ ਨੇ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਵਜੋਂ ਕੋਈ ਫ਼ਰਕ ਨਹੀਂ ਕਰਨਗੇ। ਬਿਡੇਨ ਵੱਲੋਂ ਨਾਮਜ਼ਦਗੀ ਸਵੀਕਾਰ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਬੱਚਿਆਂ- ਐਸ਼ਲੇ ਬਿਡੇਨ ਤੇ ਹੰਟਰ ਬਿਡੇਨ ਨੇ ਸੰਬੋਧਨ ਕੀਤਾ। ਟਰੰਪ ’ਤੇ ਨਿਸ਼ਾਨਾ ਸੇਧਦਿਆਂ ਬਿਡੇਨ ਨੇ ਕਿਹਾ ਰਾਸ਼ਟਰਪਤੀ ਦੇ ਕਾਰਜਕਾਲ ਵਿਚ ‘ਬਹੁਤ ਜ਼ਿਆਦਾ ਗੁੱਸਾ ਫੁੱਟ ਕੇ ਸਾਹਮਣੇ ਆਇਆ ਹੈ, ਡਰ ਬਹੁਤ ਹੈ, ਵੰਡੀਆਂ ਵੀ ਵੱਡੇ ਪੱਧਰ ਉਤੇ ਪਾਈਆਂ ਗਈਆਂ ਹਨ।’ ਉਨ੍ਹਾਂ ਭਰੋਸਾ ਦਿੱਤਾ ਕਿ ਰਾਸ਼ਟਰਪਤੀ ਚੁਣੇ ਜਾਣ ’ਤੇ ਉਹ ਸਾਰੇ ਫ਼ਰਕ ਦੂਰ ਕਰਨਗੇ।

ਬਿਡੇਨ ਤੇ ਜੈਪਾਲ ਵੱਲੋਂ ਕਮਲਾ ਹੈਰਿਸ ਦੀ ਭੂਮਿਕਾ ਬੇਹੱਦ ਅਹਿਮ ਕਰਾਰ

Advertisement

ਜੋਅ ਬਿਡੇਨ ਨੇ ਨਾਮਜ਼ਦਗੀ ਸਵੀਕਾਰ ਕਰਦਿਆਂ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਭਾਰਤੀ-ਅਮਰੀਕੀ ਕਮਲਾ ਹੈਰਿਸ ਦੀ ਵੀ ਸਿਫ਼ਤ ਕੀਤੀ। ਉਨ੍ਹਾਂ ਕਿਹਾ ਕਿ ਕੈਲੀਫੋਰਨੀਆ ਦੀ ਸੈਨੇਟਰ ‘ਤਾਕਤਵਰ ਆਵਾਜ਼’ ਹੈ ਤੇ ਉਨ੍ਹਾਂ ਇਤਿਹਾਸ ਸਿਰਜਿਆ ਹੈ। ਭਾਰਤੀ-ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਵੀ ਕਿਹਾ ਹੈ ਕਿ ਕਮਲਾ ਹੈਰਿਸ ਦੀ ਨਾਮਜ਼ਦਗੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਉਸ ਨੇ ਕਈ ਪਛਾਣਾਂ ਨੂੰ ਇਕੱਠਿਆਂ ਕਰ ਦਿੱਤਾ ਹੈ। ਉਹ ਕਈ ਭਾਈਚਾਰਿਆਂ ਦੇ ਧਿਆਨ ਦਾ ਕੇਂਦਰ ਬਣ ਗਈ ਹੈ ਜੋ ਹਾਲੇ ਤੱਕ ਖ਼ੁਦ ਨੂੰ ਅਣਗੌਲਿਆਂ ਮਹਿਸੂਸ ਕਰ ਰਹੇ ਸਨ।     

Advertisement
Tags :
ਸਵੀਕਾਰੀ:ਸੇਧਿਆਟਰੰਪਨਾਮਜ਼ਦਗੀਨਿਸ਼ਾਨਾਬਿਡੇਨ