ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲ ਵੰਡੇ
ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਫਰਵਰੀ
ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਨਵੀਂ ਕਚਹਿਰੀ ਵੱਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਲੁਧਿਆਣਾ ਦੇ ਸਕੂਲਾਂ ਦੀਆਂ ਲੋੜਵੰਦ ਵਿਦਿਆਰਥਣਾਂ ਨੂੰ 63 ਸਾਈਕਲ ਵੰਡੇ ਗਏ। ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਗਰਲਜ਼ ਸਕੂਲ ਆਫ਼ ਐਮੀਨੈਂਸ ਵਿੱਚ ਪ੍ਰਿੰਸੀਪਲ ਡਾ. ਜਸਵਿੰਦਰ ਕੌਰ ਮਾਂਗਟ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਏਡੀਸੀ ਪਾਇਲ ਗੋਇਲ ਵੱਲੋਂ ਕੀਤੀ ਗਈ। ਇਸ ਮੌਕੇ ਡੀਈਓ ਡਿੰਪਲ ਮਦਾਨ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ। ਡੀਜੀਐੱਮ ਵਿਸ਼ਵਨਾਥ ਯਾਦਵ ਨੇ ਬੈਂਕ ਦੀਆਂ ਪ੍ਰਾਪਤੀਆਂ ਬਾਰੇ ਚਰਚਾ ਕੀਤੀ। ਇਸ ਮੌਕੇ ਆਰਐੱਮ ਮੁਨੀਸ਼ ਕੁਮਾਰ, ਰਾਕੇਸ਼ ਚੌਧਰੀ, ਸਹਾਇਕ ਜਨਰਲ ਮੈਨੇਜਰ ਮਨਜੀਤ ਸਿੰਘ ਅਤੇ ਬਰਾਂਚ ਮੈਨੇਜਰ ਨਿਊ ਕੋਰਟ ਕਮਲ ਕੁਮਾਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਟੇਜ ਸੰਚਾਲਕ ਦੀ ਭੂਮਿਕਾ ਸਿੰਗਾਰਾ ਸਿੰਘ ਨੇ ਬਾਖੂਬੀ ਨਿਭਾਈ। ਪ੍ਰੋਗਰਾਮ ਦੀ ਤਿਆਰੀ ਮੋਨਾ ਢਾਂਡਾ, ਸੁਖਵਿੰਦਰ ਸਿੰਘ, ਸੰਜੀਵ ਯਾਦਵ, ਪ੍ਰੀਆ ਸ਼ਰਮਾ, ਸੰਦੀਪ ਸਿੰਘ, ਅਮਿਤ ਕੁਮਾਰ, ਜੋਤੀ ਅਗਰਵਾਲ, ਸਤਨਾਮ ਸਿੰਘ, ਜਯੋਤੀ ਅਰੋੜਾ ਤੇ ਹਰਪ੍ਰੀਤ ਵੱਲੋਂ ਕਰਵਾਈ ਗਈ। ਅੰਤ ਵਿੱਚ ਸਕੂਲ ਵੱਲੋਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।