For the best experience, open
https://m.punjabitribuneonline.com
on your mobile browser.
Advertisement

ਸਾਈਕਲ

08:01 AM May 04, 2024 IST
ਸਾਈਕਲ
Advertisement

ਰਾਬਿੰਦਰ ਸਿੰਘ ਰੱਬੀ

Advertisement

ਪਾਪਾ, ਗੱਲ ਸੁਣੋ ਇੱਕ ਮੇਰੀ
ਲਿਆਓ ਸਾਈਕਲ ਕਰੋ ਨਾ ਦੇਰੀ।

ਸਕੂਲੇ ਜਾਣਾ ਜਾਂ ਕੰਮ ਕੋਈ
ਪੈਦਲ ਤੁਰ ਮੈਨੂੰ ਦੇਰੀ ਹੋਈ।

ਦੀਪ, ਸੱਤੂ ਕੋਲ ਨਵਾਂ-ਨਕੋਰ
ਲੈ-ਲੈ ਝੂਟੇ ਚੜ੍ਹਦੀ ਲੋਰ।

ਮੰਗ ਕੇ ਸਾਈਕਲ ਗੇੜਾ ਲੈਂਦਾ
ਵਾਧੂ ਸਹਿਣਾ ਰੋਅਬ ਹੈ ਪੈਂਦਾ।

ਰੱਬਾ, ਮੰਨੀ ਗਈ ਹੈ ਗੱਲ
ਆਊ ਸਾਈਕਲ ਘਰ ਨੂੰ ਕੱਲ੍ਹ।

ਜੀਤੂ, ਚਾਂਦਾ, ਕਿੰਦੀ ਰੇੜੇ
ਨਿੰਨਾ ਲਾਉਂਦਾ ਰਹਿੰਦਾ ਗੇੜੇ।

ਬਾਜ਼ਾਰੋਂ ਬੀਬੀ ਕੁਝ ਮੰਗਾਏ
‘ਰੱਬੀ’ ਝੱਟਪੱਟ ਲੈ ਕੇ ਆਏ।
ਸੰਪਰਕ: 89689-46129

Advertisement
Author Image

joginder kumar

View all posts

Advertisement
Advertisement
×