ਗਣਤੰਤਰ ਦਿਵਸ ਨੂੰ ਸਮਰਪਿਤ ਸਾਈਕਲ ਰੈਲੀ
07:07 AM Jan 15, 2025 IST
Advertisement
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਤੋਂ 76ਵੇਂ ਗਣਤੰਤਰ ਦਿਵਸ ਨੂੰ ਸਮਰਪਿਤ ਐਨਸੀਸੀ ਸਾਈਕਲ ਰੈਲੀ ‘ਭਾਰਤ ਕੇ ਵੀਰ: ਏਕ ਸ਼ੌਰਿਆ ਗਾਥਾ’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸ੍ਰੀ ਕਟਾਰੀਆ ਨੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਇਹ ਸਾਈਕਲ ਰੈਲੀ ਹੁਸੈਨੀਵਾਲਾ ਤੋਂ ਨਵੀਂ ਦਿੱਲੀ ਤੱਕ ਕੁੱਲ 700 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ, ਜੋ ਕਿ ਅੱਜ ਚੰਡੀਗੜ੍ਹ ਵਿਖੇ ਪਹੁੰਚੀ ਹੈ। ਇਸ ਰੈਲੀ ਵਿੱਚ ਕੁੱਲ 25 ਭਾਗੀਦਾਰ ਸ਼ਾਮਲ ਹਨ, ਜਿਨ੍ਹਾਂ ਵਿੱਚ ਐਨਸੀਸੀ ਕੈਡੇਟ ਵੀ ਸ਼ਾਮਲ ਹਨ। ਇਸ ਸਮਾਗਮ ਵਿੱਚ ਐੱਨਸੀਸੀ, ਪੀਐੱਚਐੱਚਪੀ ਐਂਡ ਸੀ ਦੇ ਵਧੀਕ ਡਾਇਰੈਕਟੋਰੇਟ ਜਨਰਲ ਮੇਜਰ ਜਨਰਲ ਜੇਐੱਸ ਚੀਮਾ, ਚੰਡੀਗੜ੍ਹ ਗਰੁੱਪ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਵੀਐੱਸ ਚੌਹਾਨ ਅਤੇ ਹੋਰ ਐੱਨਸੀਸੀ ਅਧਿਕਾਰੀਆਂ ਅਤੇ ਕੈਡੇਟਾਂ ਨੇ ਸ਼ਿਰਕਤ ਕੀਤੀ।
Advertisement
Advertisement
Advertisement