ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਿਲ ਕਲਾਂ ਵਿੱਚ ਨੌਜਵਾਨਾਂ ਦੀ ਸਾਈਕਲ ਮੈਰਾਥਨ ਕਰਵਾਈ

07:39 AM Aug 27, 2024 IST
ਮੈਰਾਥਨ ਵਿੱਚ ਹਿੱਸਾ ਲੈਣ ਵਾਲੇ ਸਾਈਕਲ ਸਵਾਰਾਂ ਦਾ ਸਨਮਾਨ ਕਰਦੇ ਹੋਏ ਪਤਵੰਤੇ।

ਨਵਕਿਰਨ ਸਿੰਘ
ਮਹਿਲ ਕਲਾਂ, 26 ਅਗਸਤ
ਮਹਿਲ ਕਲਾਂ ਇਲਾਕੇ ਦੇ ਲੋਕਾਂ ਨੂੰ ਤੰਦਰੁਸਤ ਬਣਾਉਣ ਦੇ ਮਸਕਦ ਨਾਲ ਨੌਜਵਾਨ ਫਿਟਨੈੱਸ ਟਰੇਨਰ ਅਰਸ਼ਦੀਪ ਸਿੰਘ ਗੁਰੂ ਵੱਲੋਂ ਇਲਾਕੇ ਦੇ ਸਮੂਹ ਨੌਜਵਾਨਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਮਹਿੰਮ ਤਹਿਤ ਅੱਜ 25 ਕਿਲੋਮੀਟਰ ਸਾਈਕਲ ਮੈਰਾਥਨ ਕਰਵਾਈ ਗਈ। ਜਿਸ ਦੌਰਾਨ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ 150 ਦੇ ਕਰੀਬ ਲੋਕਾਂ ਨੇ ਉਤਸ਼ਾਹਪੂਰਵਕ ਢੰਗ ਨਾਲ ਭਾਗ ਲਿਆ। ਹਿੱਸਾ ਲੈਣ ਵਾਲਿਆਂ ’ਚ 6 ਸਾਲਾਂ ਦੇ ਬੱਚੇ ਤੋਂ ਲੈ ਕੇ 62 ਸਾਲਾਂ ਤੱਕ ਦੇ ਵਿਅਕਤੀ ਜਿੰਨ੍ਹਾਂ ’ਚ ਨੌਜਵਾਨ ਲੜਕੇ, ਲੜਕੀਆਂ, ਅਧਿਆਪਕ, ਸਾਬਕਾ ਫ਼ੌਜੀ, ਸਾਬਕਾ ਪੁਲੀਸ ਕਰਮੀ ਸ਼ਾਮਲ ਸਨ। ਸ਼ਹੀਦ ਬੀਬੀ ਕਿਰਨਜੀਤ ਕੌਰ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਦੇ ਖੇਡ ਗਰਾਉਂਡ ਤੋਂ ਐੱਸਐੱਚਓ ਕਮਲਜੀਤ ਸਿੰਘ ਗਿੱਲ ਨੇ ਮੈਰਾਥਨ ਨੂੰ ਰਵਾਨਾ ਕੀਤਾ। ਇਹ ਸਾਈਕਲ ਮੈਰਾਥਨ ਮਹਿਲ ਕਲਾਂ ਤੋਂ ਸ਼ੁਰੂ ਹੋ ਕੇ ਮਹਿਲ ਖ਼ੁਰਦ, ਪੰਡੋਰੀ, ਕੁਰੜ, ਛਾਪਾ, ਕੁਤਬਾ, ਬਾਹਮਣੀਆਂ, ਨਿਹਾਲੂਵਾਲ, ਗੰਗੋਹਰ, ਮਹਿਲ ਖ਼ੁਰਦ ਹੁੰਦੀ ਹੋਈ ਮੁੜ ਮਹਿਲ ਕਲਾਂ ਗਰਾਉਂਡ ‘ਚ ਪਹੁੰਚ ਕੇ ਸਮਾਪਤ ਹੋਈ। ਇਸ ਮੌਕੇ ਕੋਚ ਅਰਸ਼ਦੀਪ ਗੁਰੂ, ਨੌਜਵਾਨ ਆਗੂ ਗੁਰਪ੍ਰੀਤ ਸਿੰਘ ਅਣਖੀ, ਮਾਸਟਰ ਬਲਜਿੰਦਰ ਪ੍ਰਭੂ,ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਸਰਾਂ ਨੇ ਨੌਜਵਾਨਾਂ ਦੀ ਹੌਸਲਾ-ਅਫ਼ਜ਼ਾਈ ਕੀਤੀ

Advertisement

Advertisement