ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੀਬੀ ਹਰਪਾਲ ਕੌਰ ਕਾਲੀ ਮਾਤਾ ਦੇ ਮੰਦਰ ਨਤਮਸਤਕ

08:18 AM Jul 02, 2023 IST
ਮੰਦਰ ਵਿਚ ਮੱਥਾ ਟੇਕਣ ਤੋਂ ਬਾਅਦ ਪ੍ਰਬੰਧਕਾਂ ਨਾਲ ਮਾਤਾ ਹਰਪਾਲ ਕੌਰ। -ਫੋਟੋ: ਅਕੀਦਾ

ਪੱਤਰ ਪ੍ਰੇਰਕ
ਪਟਿਆਲਾ, 1 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਅੱਜ ਪਟਿਆਲਾ ਵਿਚ ਸਥਿਤ ਕਾਲੀ ਮਾਤਾ ਦੇ ਪ੍ਰਾਚੀਨ ਮੰਦਰ ਵਿਖੇ ਨਤਮਸਤਕ ਹੋਏ। ਇਥੇ ਉਨ੍ਹਾਂ ਪੰਜਾਬ ਦੇ ਭਲੇ ਲਈ ਤੇ ਆਪਣੇ ਪੁੱਤਰ ਭਗਵੰਤ ਮਾਨ ਦੇ ਪਰਿਵਾਰ ਲਈ ਅਰਦਾਸ ਕੀਤੀ। ਇਸ ਸਮੇਂ ਮੰਦਰ ਵਿਚ ਪਹੁੰਚਣ ’ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮੰਦਰ ਸਲਾਹਕਾਰ ਮੈਨੇਜਿੰਗ ਕਮੇਟੀ ਦੇ ਮੈਂਬਰ ਸੰਦੀਪ ਬੰਧੂ ਦੀ ਅਗਵਾਈ ਵਿਚ ਮੰਦਰ ਦੀ ਪ੍ਰਬੰਧਕ ਕਮੇਟੀ ਨੇ ਮਾਤਾ ਹਰਪਾਲ ਕੌਰ ਦਾ ਸਵਾਗਤ ਕੀਤਾ। ਇਸ ਵੇਲੇ ਮਾਤਾ ਹਰਪਾਲ ਕੌਰ ਨੇ ਕਿਹਾ ਕਿ ਉਹ ਸਾਰੇ ਪੰਜਾਬ ਅਤੇ ਦੇਸ਼ ਦੀ ਖ਼ੁਸ਼ੀ ਮੰਗਣ ਲਈ ਮਾਤਾ ਦੇ ਦਰਸ਼ਨਾਂ ਲਈ ਆਏ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਭਲੇ ਲਈ ਦਿਨ ਰਾਤ ਕਰ ਕੇ ਲੱਗੇ ਹੋਏ ਹਨ। ਚੰਗਾ ਪ੍ਰਬੰਧ ਕਰਵਾਉਣ ਲਈ ਉਨ੍ਹਾਂ ਮੰਦਰ ਕਮੇਟੀ ਮੈਂਬਰ ਸੰਦੀਪ ਬੰਧੂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਵੇਲੇ ਸੰਦੀਪ ਬੰਧੂ ਨੇ ਦੱਸਿਆ ਕਿ ਬੀਬੀ ਹਰਪਾਲ ਕੌਰ ਨੇ ਪੂਰੀ ਸ਼ਰਧਾ ਤੇ ਆਸਥਾ ਨਾਲ ਪੂਜਾ ਅਰਚਨਾ ਕਰਵਾਈ ਅਤੇ ਮਾਤਾ ਰਾਣੀ ਦੇ ਚਰਨਾਂ ਵਿੱਚ ਮੱਥਾ ਟੇਕਿਆ।

Advertisement

Advertisement
Tags :
ਹਰਪਾਲਕਾਲੀਨਤਮਸਤਕਬੀਬੀਮੰਦਰਮਾਤਾ