ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭੂਸ਼ਣ ਗ਼ਲਤੀ ਮੰਨੇ ਤਾਂ ਨਰਮੀ ਵਰਤਣ ਲਈ ਤਿਆਰ: ਸੁਪਰੀਮ ਕੋਰਟ

10:15 PM Aug 20, 2020 IST

ਨਵੀਂ ਦਿੱਲੀ, 20 ਅਗਸਤ

Advertisement

ਸੁਪਰੀਮ ਕੋਰਟ ਨੇ ਅਦਾਲਤੀ ਹੱਤਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਸਮਾਜ ਸੇਵੀ ਤੇ ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਖ਼ਿਲਾਫ਼ ਮਾਣਹਾਨੀ ਕਾਰਵਾਈ ਦੌਰਾਨ ਕਿਹਾ ਕਿ ਜੇਕਰ ਭੂਸ਼ਣ ਨੂੰ ਗਲਤੀ ਦਾ ਅਹਿਸਾਸ ਹੋਵੇ ਤਾਂ ਅਦਾਲਤ ਉਨ੍ਹਾਂ ਪ੍ਰਤੀ ਨਰਮੀ ਵਰਤ ਸਕਦੀ ਹੈ। ਅਦਾਲਤ ਨੇ ਸ੍ਰੀ ਭੂਸ਼ਣ ਨੂੰ ਉਸ ਦੇ ‘ਬਾਗ਼ੀ ਬਿਆਨ’ ਉੱਤੇ ਮੁੜ ਵਿਚਾਰ ਕਰਨ ਲਈ ਦੋ ਦਿਨ ਦਾ ਸਮਾਂ ਦਿੱਤਾ ਹੈ। ਉਧਰ ਭੂਸ਼ਣ ਨੇ ਕਿਹਾ ਕਿ ਉਹ ਆਪਣੇ ਵਕੀਲਾਂ ਦੀ ਰਾਇ ਨਾਲ ਸੁਪਰੀਮ ਕੋਰਟ ਦੀ ਸਲਾਹ ’ਤੇ ਵਿਚਾਰ ਕਰਨਗੇ। ਇਸ ਦੌਰਾਨ ਪ੍ਰਸ਼ਾਂਤ ਭੂਸ਼ਣ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਨੇ ਇਹ ਟਵੀਟ ‘ਪੂਰੇ ਹੋਸ਼ੋ-ਹਵਾਸ’ ਵਿੱਚ ਕੀਤੇ ਸਨ ਤੇ ਇਹ ਉਸ ਦੇ ਦ੍ਰਿੜ ਵਿਸ਼ਵਾਸ ਦੀ ਤਰਜਮਾਨੀ ਕਰਦੇ ਹਨ, ਲਿਹਾਜ਼ਾ ਇਨ੍ਹਾਂ ਲਈ ਮੁਆਫ਼ੀ ਮੰਗਣਾ ਕਿਸੇ ਬੇਵਫ਼ਾਈ ਤੇ ਤ੍ਰਿਸਕਾਰ ਤੋਂ ਘੱਟ ਨਹੀਂ ਹੋਵੇਗਾ। ਭੂਸ਼ਣ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਹਵਾਲੇ ਨਾਲ ਕਿਹਾ ਕਿ ਉਹ ਕਿਸੇ ਰਹਿਮ ਲਈ ਨਹੀਂ ਆਖਦੇ ਤੇ ਅਦਾਲਤ ਵੱਲੋਂ ਸੁਣਾਈ ਕਿਸੇ ਵੀ ਸਜ਼ਾ ਨੂੰ ਖਿੜੇ ਮੱਥੇ ਸਵੀਕਾਰ ਕਰਨਗੇ।

ਚੇਤੇ ਰਹੇ ਕਿ ਸਿਖਰਲੀ ਅਦਾਲਤ ਨੇ ਜੁਡੀਸ਼ਰੀ ਖ਼ਿਲਾਫ ਕੀਤੇ ਦੋ ਅਪਮਾਨਜਨਕ ਟਵੀਟਾਂ ਲਈ ਭੂਸ਼ਣ ਨੂੰ 14 ਅਗਸਤ ਨੂੰ ਦੋਸ਼ੀ ਠਹਿਰਾਇਆ ਸੀ।

Advertisement

ਸੁਪਰੀਮ ਕੋਰਟ ਵਿੱਚ ਕੇਸ ਦੀ ਸੁਣਵਾਈ ਦੌਰਾਨ ਪ੍ਰਸ਼ਾਂਤ ਭੂਸ਼ਣ ਅੱਜ ਖੁ਼ਦ ਕੋਰਟ ਦੇ ਮੁਖਾਤਬਿ ਹੋਏ। ਭੂਸ਼ਣ ਨੇ ਕਿਹਾ ਕਿ ਉਨ੍ਹਾਂ ਦੇ ਟਵੀਟਾਂ ਦੀ ਪੂਰੀ ਤਰ੍ਹਾਂ ਗ਼ਲਤ ਵਿਆਖਿਆ ਕੀਤੀ ਗਈ ਹੈ। ਉਨ੍ਹਾਂ ਕਿਹਾ, ‘ਮੈਂ ਇਸ ਗੱਲੋਂ ਨਿਰਾਸ਼ ਤੇ ਮਾਯੂਸ ਹਾਂ ਕਿ ਕੋਰਟ ਨੇ ਮੈਨੂੰ ਹੱਤਕ ਪਟੀਸ਼ਨ ਦੀ ਕਾਪੀ ਮੁਹੱਈਆ ਕਰਵਾਉਣੀ ਵੀ ਜ਼ਰੂਰੀ ਨਹੀਂ ਸਮਝੀ।’ ਭੂਸ਼ਣ ਨੇ ਕਿਹਾ, ‘ਮੇਰੇ ਟਵੀਟ ਮੇਰੇ ਦ੍ਰਿੜ ਵਿਸ਼ਵਾਸ ਨੂੰ ਹੀ ਦਰਸਾਉਂਦੇ ਹਨ।’ -ਏਜੰਸੀ

 

 

Advertisement
Tags :
ਸੁਪਰੀਮਕੋਰਟਗ਼ਲਤੀਤਿਆਰ:ਨਰਮੀਭੂਸ਼ਣਮੰਨੇਵਰਤਣ
Advertisement