ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭੁਪਿੰਦਰ ਸਿੰਘ ਅਸੰਧ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਣੇ

08:47 PM Mar 28, 2024 IST

ਸਰਬਜੋਤ ਸਿੰਘ ਦੁੱਗਲ/ਰਾਮ ਕੁਮਾਰ ਮਿੱਤਲ

Advertisement

ਕੁਰੂਕਸ਼ੇਤਰ/ਗੂਹਲਾ ਚੀਕਾ, 28 ਮਾਰਚ

ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਰਨਲ ਇਜਲਾਸ ਵਿੱਚ ਅੱਜ ਨਵੀਂ ਕਾਰਜਕਾਰਨੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਕਮੇਟੀ ਦੇ ਸਪੋਕਸਮੈਨ ਕਵਲਜੀਤ ਸਿੰਘ ਅਜਰਾਣਾ ਨੇ ਮੀਡੀਆ ਨੂੰ ਦੱਸਿਆ ਕਿ ਅੱਜ ਜਨoਲ ਇਜਲਾਸ ਵੱਲੋਂ ਕਰਵਾਈ ਚੋਣ ਵਿੱਚ ਪ੍ਰਧਾਨ ਭੁਪਿੰਦਰ ਸਿੰਘ ਅਸੰਧ, ਸੀਨੀਅਰ ਮੀਤ ਪ੍ਰਧਾਨ ਸੁਦਰਸ਼ਨ ਸਿੰਘ ਸਹਿਗਲ ਅੰਬਾਲਾ, ਜੂਨੀਅਰ ਮੀਤ ਪ੍ਰਧਾਨ ਬੀਬੀ ਰਵਿੰਦਰ ਕੌਰ ਅਜਰਾਣਾ, ਜਰਨਲ ਸਕੱਤਰ ਸੁਖਵਿੰਦਰ ਸਿੰਘ ਮੰਡੇਬਰ ਯਮੁਨਾਨਗਰ, ਮੀਤ ਸਕੱਤਰ ਗੁਲਾਬ ਸਿੰਘ ਮੂਨਕ ਕਰਨਾਲ, ਛੇ ਕਾਰਜਕਰਨੀ ਮੈਂਬਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਿਰਸਾ, ਜਗਸੀਰ ਸਿੰਘ ਮਾਂਗੇਆਣਾ ਸਿਰਸਾ, ਤਰਵਿੰਦਰਪਾਲ ਸਿੰਘ ਅੰਬਾਲਾ, ਤਜਿੰਦਰਪਾਲ ਸਿੰਘ ਨਾਰਨੌਲ ਮਹਿੰਦਰਗੜ੍ਹ, ਬਲਦੇਵ ਸਿੰਘ ਖਾਲਸਾ ਟੋਹਾਣਾ, ਸੁਦਰਸ਼ਨ ਸਿੰਘ ਗਾਵੜੀ ਭਿਵਾਨੀ ਚੁਣੇ ਗਏ ਹਨ। ਉਨ੍ਹਾਂ ਦੱਸਿਆ ਕਿ ਜਰਨਲ ਸਕੱਤਰ ਅਹੁਦੇ ਲਈ ਆਰਜ਼ੀ ਜਨਰਲ ਸਕੱਤਰ ਰਮਣੀਕ ਸਿੰਘ ਮਾਨ ਅਤੇ ਸੁਖਵਿੰਦਰ ਸਿੰਘ ਮੰਡੇਬਰ 2 ਉਮੀਦਵਾਰ ਖੜ੍ਹੇ ਹੋਏ ਸਨ, ਜਿਨ੍ਹਾਂ ਵਿੱਚੋਂ ਮਾਨ ਨੂੰ 4 ਵੋਟਾਂ ਅਤੇ ਮੰਡੇਬਰ ਨੂੰ 27 ਵੋਟਾਂ ਪਈਆਂ।

Advertisement

 

Advertisement
Advertisement