ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਝੰਡੀ ਦੀ ਕੁਸ਼ਤੀ ’ਚ ਭੁਪਿੰਦਰ ਨੇ ਭੋਲੂ ਨੂੰ ਹਰਾਇਆ

08:42 AM Sep 01, 2024 IST
ਮੰਡ ਝੜੌਦੀ ਵਿੱਚ ਭਲਵਾਨਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। -ਫੋਟੋ: ਟੱਕਰ

ਪੱਤਰ ਪ੍ਰੇਰਕ
ਮਾਛੀਵਾੜਾ, 31 ਅਗਸਤ
ਪਿੰਡ ਮੰਡ ਝੜੌਦੀ ਤੇ ਦੌਲਤਪੁਰ ਵਲੋਂ ਐੱਨਆਰਆਈ ਭਰਾਵਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਖਵਾਜ਼ਾ ਪੀਰ ਤੇ ਝੰਡੀ ਪੀਰ ਨੂੰ ਸਿਜਦਾ ਕਰਦਿਆਂ ਸਾਲਾਨਾ ਦੰਗਲ ਮੇਲਾ ਕਰਵਾਇਆ ਗਿਆ ਜਿਸ ਵਿਚ 70 ਤੋਂ ਵੱਧ ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਏ। ਮੇਲੇ ਵਿਚ ਝੰਡੀ ਦੀ ਕੁਸ਼ਤੀ ਭੁਪਿੰਦਰ ਅਜਨਾਲਾ ਨੇ ਭੋਲੂ ਬਾਰਨ ਨੂੰ ਹਰਾ ਕੇ ਜਿੱਤੀ ਅਤੇ ਬਲਵੀਰ ਸਿੰਘ ਤੇ ਗੁਰਦਿਆਲ ਸਿੰਘ ਯੂਐੱਸਏ ਵਲੋਂ ਦਿੱਤਾ ਬੁਲੇਟ ਮੋਟਰਸਾਈਕਲ ਪ੍ਰਾਪਤ ਕੀਤਾ। ਦੂਜੀ ਝੰਡੀ ਦੀ ਕੁਸ਼ਤੀ ਕਮਲਜੀਤ ਡੂਮਛੇੜੀ ਨੇ ਮੋਨੂੰ ਹਰਿਆਣਾ ਨੂੰ ਹਰਾ ਕੇ ਗੁਰਮੁਖ ਸਿੰਘ ਖਜ਼ਾਨਚੀ ਵਲੋਂ ਦਿੱਤੀ ਝੋਟੀ ਪ੍ਰਾਪਤ ਕੀਤੀ। ਮੇਲੇ ਵਿਚ ਜੇਤੂ ਪਹਿਲਵਾਨਾਂ ਨੂੰ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੇ ਬਲਕੀਰਤ ਸਿੰਘ ਦਿਆਲਪੁਰਾ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ, ਸੁਖਵਿੰਦਰ ਸਿੰਘ ਗਿੱਲ, ਜਗਮੀਤ ਸਿੰਘ ਮੱਕੜ, ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ, ਜਸਦੇਵ ਸਿੰਘ ਬਿੱਟੂ ਰੂੜੇਵਾਲ ਆਦਿ ਨੇ ਸਨਮਾਨਿਤ ਕੀਤਾ। ਮੇਲੇ ਦਾ ਅੱਖੀਂ ਡਿੱਠਾ ਹਾਲ ਮਨਜੀਤ ਸਿੰਘ ਕੰਗ, ਨਾਜ਼ਰ ਸਿੰਘ ਖੇੜੀ ਤੇ ਹਰਜੀਤ ਸਿੰਘ ਲੱਲਕਲ੍ਹਾਂ ਨੇ ਸੁਣਾਇਆ।

Advertisement

Advertisement