ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭੂੰਦੜ ਨੂੰ ਰਾਜਨੀਤੀ ’ਚ ਲਿਆਏ ਸਨ ਪ੍ਰਕਾਸ਼ ਸਿੰਘ ਬਾਦਲ

08:39 AM Aug 30, 2024 IST
ਪ੍ਰਕਾਸ਼ ਸਿੰਘ ਬਾਦਲ ਨਾਲ ਕੋਈ ਨੁਕਤਾ ਸਾਂਝਾ ਕਰਦੇ ਹੋਏ ਬਲਵਿੰਦਰ ਸਿੰਘ ਭੂੰਦੜ ਦੀ ਫਾਈਲ ਫੋਟੋ।

ਜੋਗਿੰਦਰ ਸਿੰਘ ਮਾਨ
ਮਾਨਸਾ, 29 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਅੱਜ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ਨੂੰ ਪੰਜਾਬ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਧੀ ਸਦੀ ਪਹਿਲਾਂ ਰਾਜਨੀਤੀ ਵਿੱਚ ਲਿਆਂਦਾ ਸੀ। ਉਹ ਸ੍ਰੀ ਬਾਦਲ ਨਾਲ ਪਹਿਲੀ ਵਾਰ ਮੁੱਖ ਮੰਤਰੀ ਬਣਨ ਤੋਂ ਵੀ ਪਹਿਲਾਂ ਦੇ ਜੁੜੇ ਹੋਏ ਹਨ ਅਤੇ ਸ੍ਰੀ ਬਾਦਲ ਦੇ ਅਕਾਲ ਚਲਾਣੇ ਤੋਂ ਬਾਅਦ ਸੁਖਬੀਰ ਨਾਲ ਡਟ ਕੇ ਖੜ੍ਹੇ ਹਨ। ਉਨ੍ਹਾਂ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਉਣ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਹਿਲਜੁਲ ਪੈਦਾ ਹੋ ਗਈ ਹੈ। ਸ੍ਰੀ ਭੂੰਦੜ ਨੇ ਆਪਣਾ ਸਿਆਸੀ ਸਫਰ ਮਾਨਸਾ ਜ਼ਿਲ੍ਹੇ ਦੇ ਪਿੰਡ ਭੰਦੂੜ ਦੀ ਸਰਪੰਚੀ ਤੋਂ ਕੀਤਾ ਸੀ।
ਸ੍ਰੀ ਭੂੰਦੜ ਭਾਵੇਂ ਪ੍ਰਕਾਸ਼ ਬਾਦਲ ਤੋਂ 20 ਸਾਲ ਛੋਟੇ ਸਨ ਪਰ ਉਨ੍ਹਾਂ ਐਮਰਜੈਂਸੀ ਤੋਂ ਲੈ ਕੇ ਜਿੰਨੀ ਵਾਰ ਵੀ ਸ੍ਰੀ ਬਾਦਲ ਜੇਲ੍ਹ ਗਏ, ਉਹ ਵੀ ਨਾਲ ਹੀ ਹੁੰਦੇ ਸਨ। ਸ੍ਰੀ ਭੂੰਦੜ ਅਤੇ ਉਨ੍ਹਾਂ ਦਾ ਪੁੱਤਰ ਦਿਲਰਾਜ ਸਿੰਘ ਭੂੰਦੜ ਬਾਰੇ ਗੱਲ ਖਾਸ ਹੈ ਕਿ ਉਹ ਸ਼ੁਰੂ ਤੋਂ ਹੀ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੋਂ ਚੋਣ ਲੜਦੇ ਆ ਰਹੇ ਹਨ। ਉਨ੍ਹਾਂ ਨੇ ਪਿਛਲੀ ਅੱਧੀ ਸਦੀ ਤੋਂ ਵੱਧ ਸਮਾਂ ਇੱਕ ਹਲਕੇ ਤੋਂ ਚੋਣ ਲੜ ਕੇ ਵੱਖਰਾ ਰਿਕਾਰਡ ਕਾਇਮ ਕੀਤਾ ਹੋਇਆ ਹੈ। ਸ੍ਰੀ ਭੂੰਦੜ ਨੇ ਸਰਦੂਲਗੜ੍ਹ ਹਲਕੇ (ਮਾਨਸਾ) ਤੋਂ ਲਗਾਤਾਰ 1971, 1977, 1980, 1985, 2002 ’ਚ ਚੋਣਾਂ ਜਿੱਤੀਆਂ। ਉਹ 1977 ਵਿੱਚ ਸ੍ਰੀ ਬਾਦਲ ਨਾਲ ਖੇਤੀਬਾੜੀ ਮੰਤਰੀ ਵਜੋਂ ਕੰਮ ਕਰਦੇ ਰਹੇ। ਉਨ੍ਹਾਂ ਦੇ ਪੁੱਤਰ ਦਿਲਰਾਜ ਸਿੰਘ ਭੂੰਦੜ ਨੇ ਉਸੇ ਹਲਕੇ ਤੋਂ 2007, 2012, 2017, 2022 ਵਿੱਚ ਚੋਣ ਲੜੀ। ਸ੍ਰੀ ਭੂੰਦੜ ਤਿੰਨ ਵਾਰ ਰਾਜ ਸਭਾ ਮੈਂਬਰ ਬਣੇ।

Advertisement

Advertisement