ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਾਤਾਵਰਨ ਦੀ ਸੰਭਾਲ ਲਈ ਭੂਮੀ ਪੇਡਨੇਕਰ ਦਾ ਮੈਲਬੌਰਨ ਵਿੱਚ ਹੋਵੇਗਾ ਸਨਮਾਨ

06:39 AM Jul 22, 2023 IST

ਮੁੁੰਬਈ: ਬੌਲੀਵੁਡ ਅਦਾਕਾਰਾ ਭੂਮੀ ਪੇਡਨੇਕਰ ਨੂੰ ਦਮਦਾਰ ਅਦਾਕਾਰੀ ਤੇ ਵਾਤਾਵਰਨ ਦੀ ਸੰਭਾਲ ਲਈ ਯੋਗਦਾਨ ਪਾਉਣ ਬਦਲੇ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੌਰਨ 2023 (ਆਈਐਫਐਫਐਮ) ਵਿੱਚ ਸਨਮਾਨਿਤ ਕੀਤਾ ਜਾਵੇਗਾ। ਭੂਮੀ ਨੇ ਅਹਿਮ ਵਿਸ਼ਿਆਂ ਵਾਲੀਆਂ ਫਿਲਮਾਂ ਵਿਚ ਕੰਮ ਕੀਤਾ ਹੈ ਤੇ ਆਪਣੀ ਦਮਦਾਰ ਅਦਾਕਾਰੀ ਜ਼ਰੀਏ ਫਿਲਮੀ ਜਗਤ ਵਿਚ ਆਪਣੀ ਪਛਾਣ ਬਣਾਈ ਹੈ। ਇਸ ਤੋਂ ਇਲਾਵਾ ਉਸ ਨੇ ਵਾਤਾਵਰਨ ਤਬਦੀਲੀ ਨਾਲ ਨਜਿੱਠਣ ਅਤੇ ਵਾਤਾਵਰਨ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਯੋਗਦਾਨ ਪਾਇਆ ਹੈ ਜਿਸ ਕਰ ਕੇ ਫਿਲਮ ਫੈਸਟੀਵਲ ਦੇ ਉਦਘਾਟਨੀ ਦਨਿ 11 ਅਗਸਤ ਨੂੰ ਅਦਾਕਾਰਾ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਨਮਾਨ ਬਾਰੇ ਭੂਮੀ ਨੇ ਕਿਹਾ, ‘ਮੈਂ ਆਈਐਫਐਫਐਮ ਵਲੋਂ ਡਿਸਰੱਪਟਰ ਆਫ ਦਿ ਈਅਰ ਸਨਮਾਨ ਲਈ ਬਹੁਤ ਧੰਨਵਾਦੀ ਹਾਂ। ਇਹ ਮਾਨਤਾ ਮੇਰੇ ਲਈ ਬਹੁਤ ਮਾਅਨੇ ਰੱਖਦੀ ਹੈ। ਮੈਂ ਵਾਤਾਵਰਨ ਦੀ ਸੰਭਾਲ ਲਈ ਡਟ ਕੇ ਯੋਗਦਾਨ ਪਾਉਂਦੀ ਰਹਾਂਗੀ। ਮੇਰਾ ਟੀਚਾ ਸਨਿੇਮਾ ਵਿੱਚ ਔਰਤਾਂ ਨੂੰ ਨੁਮਾਇੰਦਗੀ ਦੇਣਾ ਅਤੇ ਲਿੰਗ ਸਮਾਨਤਾ ਲਈ ਲੜਾਈ ਲੜਨਾ ਹੈ। -ਏਐੱਨਆਈ

Advertisement

Advertisement