For the best experience, open
https://m.punjabitribuneonline.com
on your mobile browser.
Advertisement

ਭੁੱਲਰਹੇੜੀ ਗਰਿੱਡ ਮਾਮਲਾ: ਟਰਾਂਸਮਿਸ਼ਨ ਲਾਈਨ ਟਾਵਰ ਲਗਾਉਣ ਦਾ ਮਾਮਲਾ ਅਦਾਲਤ ਪੁੱਜਿਆ

06:36 AM Jul 03, 2024 IST
ਭੁੱਲਰਹੇੜੀ ਗਰਿੱਡ ਮਾਮਲਾ  ਟਰਾਂਸਮਿਸ਼ਨ ਲਾਈਨ ਟਾਵਰ ਲਗਾਉਣ ਦਾ ਮਾਮਲਾ ਅਦਾਲਤ ਪੁੱਜਿਆ
Advertisement

ਬੀਰਬਲ ਰਿਸ਼ੀ
ਧੂਰੀ, 2 ਜੁਲਾਈ
66 ਕੇਵੀ ਗਰਿੱਡ ਭੁੱਲਰਹੇੜੀ ਮਾਮਲੇ ’ਚ ਉਸ ਸਮੇਂ ਨਵਾਂ ਮੋੜ ਆਇਆ ਜਦੋਂ ਆਪਣੀ ਜਗ੍ਹਾ ’ਚ ਟਰਾਂਸਮਿਸ਼ਨ ਲਾਈਨ ਟਾਵਰ ਲਗਾਏ ਜਾਣ ਦੇ ਵਿਰੋਧ ਵਿੱਚ ਇੱਕ ਸਨਅਤਕਾਰ ਅਦਾਲਤ ਪਹੁੰਚ ਗਿਆ। ਦੂਜੇ ਪਾਸੇ 66 ਕੇਵੀ ਗਰਿੱਡ ਅੱਗੇ ਪੱਕੇ ਧਰਨੇ ’ਤੇ ਬੈਠੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜ਼ੋਰਵਾਲ ਨੂੰ ਵਫ਼ਦ ਦੇ ਰੂਪ ਵਿੱਚ ਮਿਲਣ ਮਗਰੋਂ ਅੱਜ ਪੰਜਾਬ ਸਰਕਾਰ ਵਿਰੁੱਧ ਰੱਖੇ ਮੁਜ਼ਾਹਰੇ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ 66 ਕੇਵੀ ਗਰਿੱਡ ਭੁੱਲਰਹੇੜੀ ਚਲਾਉਣ ਲਈ ਸਾਰੀ ਮਸ਼ੀਨਰੀ ਲੱਗ ਚੁੱਕੀ ਹੈ ਪਰ ਇੱਕ ਸਨਅਤਕਾਰ ਦੀ ਜਗ੍ਹਾ ਵਿੱਚ ਟਰਾਂਸਮਿਸ਼ਨ ਲਾਈਨ ਟਾਵਰ ਲਗਾਉਣ ਦਾ ਮਾਮਲਾ ਕਾਫ਼ੀ ਸਮੇਂ ਤੋਂ ਵਿਵਾਦਾਂ ’ਚ ਘਿਰਿਆ ਹੋਇਆ ਹੈ। ਕਿਸਾਨਾਂ ਵੱਲੋਂ ਅੱਜ ਪੰਜਾਬ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਦਾ ਪ੍ਰੋਗਰਾਮ ਸੀ। ਸ਼ੂਗਰਕੇਨ ਸੁਸਾਇਟੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ, ਇਕਾਈ ਪ੍ਰਧਾਨ ਜਸਦੇਵ ਸਿੰਘ, ਬੀਕੇਯੂ ਏਕਤਾ ਉਗਰਾਹਾਂ ਦੇ ਪਵਿੱਤਰ ਸਿੰਘ ਨੇ ਦੱਸਿਆ ਕਿ ਅੱਜ ਪਕਿਸਾਨ ਆਗੂਆਂ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਸੰਗਰੂਰ ਨਾਲ ਮੁਲਾਕਾਤ ਕੀਤੀ। ਆਗੂਆਂ ਅਨੁਸਾਰ ਡਿਪਟੀ ਕਮਿਸ਼ਨਰ ਨੇ ਮਸਲੇ ਦੇ ਹੱਲ ਲਈ ਸਬੰਧਤ ਐੱਸਡੀਐਮ ਦੀ ਡਿਊਟੀ ਲਗਾਉਣ ਦਾ ਭਰੋਸਾ ਦਿੱਤਾ। ਕਿਸਾਨ ਆਗੂ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਨੇ ਦਾਅਵਾ ਕੀਤਾ ਕਿ ਟਾਵਰ ਲਗਾਉਣ ਸਬੰਧੀ ਸਬੰਧਤ ਸਨਅਤਕਾਰ ਨੇ ਅਦਾਲਤ ਤੋਂ ‘ਸਟੇਟਸ-ਕੋ’ ਪ੍ਰਾਪਤ ਕੀਤੀ ਹੈ। ਤਾਜ਼ਾ ਘਟਨਾਕ੍ਰਮ ’ਤੇ ਵਿਚਾਰ ਕਰਨ ਲਈ 3 ਜੁਲਾਈ ਨੂੰ ਸਵੇਰ ਸਮੇਂ ਸੰਘਰਸ਼ ਕਰਦੇ ਆ ਰਹੇ ਚਾਰ ਪਿੰਡਾਂ ਦੇ ਚੋਣਵੇ ਕਿਸਾਨਾਂ ਦੀ ਮੀਟਿੰਗ ਕੀਤੀ ਜਾਵੇਗੀ।

Advertisement

Advertisement
Author Image

sukhwinder singh

View all posts

Advertisement
Advertisement
×