ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭੁੱਲਰਹੇੜੀ ਗਰਿੱਡ ਮਾਮਲਾ: ਪਾਵਰਕੌਮ ਨੇ ਪ੍ਰਸ਼ਾਸਨ ਤੋਂ ਪੁਲੀਸ ਇਮਦਾਦ ਮੰਗੀ

08:05 AM Jun 30, 2024 IST

ਬੀਰਬਲ ਰਿਸ਼ੀ
ਧੂਰੀ, 29 ਜੂਨ
66 ਕੇਵੀ ਗਰਿੱਡ ਭੁੱਲਰਹੇੜੀ ਨੂੰ ਚਾਲੂ ਕਰਨ ਵਿੱਚ ਵਿਵਾਦਤ ਟਰਾਂਸਮਿਸ਼ਨ ਲਾਈਨ ਟਾਵਰ ਲਗਾਉਣ ਲਈ ਪਾਵਰਕੌਮ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਨੂੰ ਪੁਲੀਸ ਨਫਰੀ ਲਈ ਪੱਤਰ ਲਿਖਿਆ ਹੈ। ਉਧਰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਗਰਿੱਡ ਦੇ ਰਾਹ ’ਚ ਪੈ ਰਹੇ ਅੜਿੱਕੇ ਦੂਰ ਕਰਨ ਲਈ ਸੰਘਰਸ਼ ਦੇ ਰਾਹ ਪਏ ਕਿਸਾਨ ਨਿਰਧਾਰਤ ਸਮੇਂ ’ਚ ਮਸਲਾ ਹੱਲ ਨਾ ਹੋਣ ’ਤੇ 2 ਜੁਲਾਈ ਨੂੰ ਪੰਜਾਬ ਸਰਕਾਰ ਦੀ ਅਰਥੀ ਫੂਕਣ ਲਈ ਬਜ਼ਿੱਦ ਹਨ।
ਸੰਘਰਸ਼ੀ ਪਿੰਡ ਵਾਸੀਆਂ ਅਨੁਸਾਰ ਇੱਕ ਟਰਾਂਸਮਿਸ਼ਨ ਲਾਈਨ ਟਾਵਰ ਪਿੰਡ ਪਲਾਸੌਰ ਵਿੱਚ ਇੱਕ ਧਨਾਢ ਸਨਅਤਕਾਰ ਦੀ ਜਗ੍ਹਾ ਵਿੱਚ ਲਗਾਇਆ ਜਾਣਾ ਹੈ ਪਰ ਉਸ ਵਿਆਕਤੀ ਨੇ ਪਾਸ ਹੋਏ ਨਕਸ਼ੇ ਮਗਰੋਂ ਆਪਣੀ ਜਗ੍ਹਾ ਦੇ ਆਲੇ-ਦੁਆਲੇ ਚਾਰਦਵਾਰੀ ਕਰ ਲਈ। ਹੁਣ ਉਹ ਵਿਅਕਤੀ ਨਾ ਤਾਂ ਪਾਵਰਕੌਮ ਦਾ ਨਿਰਧਾਰਤ ਹਰਜ਼ਾਨਾ ਭਰ ਰਿਹਾ ਹੈ ਅਤੇ ਨਾ ਹੀ ਸਬੰਧਤ ਜਗ੍ਹਾ ’ਤੇ ਟਾਵਰ ਲਗਾਉਣ ਲਈ ਲਗਾਏ ਜਿੰਦਰੇ ਦੀ ਚਾਬੀ ਦੇ ਰਿਹਾ ਹੈ ਜਿਸ ਤਹਿਤ ਬੀਤੀ ਕੱਲ੍ਹ ਪੁਲੀਸ ਫੋਰਸ ਨਾਲ ਆਏ ਪਾਵਰਕੌਮ ਅਧਿਕਾਰੀਆਂ ਨੂੰ ਉਸ ਵਿਆਕਤੀ ਵੱਲੋਂ ਚਾਰਦਵਾਰੀ ਨੂੰ ਲੱਗੇ ਜਿੰਦਰੇ ਦੀ ਚਾਬੀ ਨਾ ਦੇਣ ਕਾਰਨ ਬੇਰੰਗ ਵਾਪਸ ਮੁੜਨਾ ਪਿਆ। ਹੁਣ ਪਾਵਰਕੌਮ ਅਧਿਕਾਰੀ ਨੇ ਡਿਪਟੀ ਕਮਿਸ਼ਨਰ ਸੰਗਰੂਰ ਤੇ ਐਸਐਸਪੀ ਸੰਗਰੂਰ ਨੂੰ ਪੱਤਰ ਭੇਜ ਕੇ ਟਰਾਂਸਮਿਸ਼ਨ ਲਾਈਨ ਟਾਵਰ ਲਗਾਉਣ ਲਈ ਪੁਲੀਸ ਇਮਦਾਦ ਮੰਗੀ ਹੈ।
ਉਧਰ ਸ਼ੂਗਰਕੇਨ ਸੁਸਾਇਟੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਬਲਾਕ ਪ੍ਰਧਾਨ ਬੀਕੇਯੂ ਰਾਜੇਵਾਲ ਭੁਪਿੰਦਰ ਸਿੰਘ, ਇਕਾਈ ਪ੍ਰਧਾਨ ਸਤਵੰਤ ਸਿੰਘ, ਬੀਕੇਯੂ ਏਕਤਾ ਉਗਰਾਹਾਂ ਦੇ ਪਵਿੱਤਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਚੌਥੇ ਦਿਨ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਆਪਣੇ ਹਲਕੇ ਅੰਦਰ ਇੱਕ ਵਿਅਕਤੀ ਕਈ ਪਿੰਡਾਂ ਦੇ ਹਜ਼ਾਰਾਂ ਕਿਸਾਨਾਂ ਦੀ ਸਹੂਲਤ ’ਤੇ ਭਾਰੀ ਪੈ ਰਿਹਾ ਹੈ ਜੋ ਸਰਕਾਰ ਦੀ ਦਿਆਨਤਦਾਰੀ ਬਿਨਾ ਅਸੰਭਵ ਹੈ। ਪਾਵਰਕੌਮ ਟਰਾਂਸਮਿਸ਼ਨ ਲਾਈਨ ਦੇ ਐਸਡੀਓ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖੇ ਪੱਤਰਾਂ ਦੀ ਪੁਸ਼ਟੀ ਕੀਤੀ।

Advertisement

Advertisement
Advertisement