ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭੁੱਲਰਹੇੜੀ ਗਰਿੱਡ ਮਾਮਲਾ: ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਭਲਕੇ

07:19 AM Jul 01, 2024 IST

ਬੀਰਬਲ ਰਿਸ਼ੀ
ਧੂਰੀ, 30 ਜੂਨ
ਇੱਥੇ 66 ਕੇਵੀ ਗਰਿੱਡ ਭੁੱਲਰਹੇੜੀ ਦੇ ਟਰਾਂਸਮਿਸ਼ਨ ਲਾਈਨ ਟਾਵਰ ਦੇ ਵਿਵਾਦਾਂ ਵਿੱਚ ਘਿਰਨ ਮਗਰੋਂ ਰੁਕੇ ਕੰਮ ਨੂੰ ਮੁੜ ਸ਼ੁਰੂ ਕਰਵਾਉਣ ਲਈ ਪੰਜਵੇਂ ਦਿਨ ਵੀ ਕਿਸਾਨਾਂ ਦਾ ਪੱਕਾ ਧਰਨਾ ਜਾਰੀ ਰਿਹਾ। ਧਰਨਾਕਾਰੀ ਕਿਸਾਨਾਂ ਵੱਲੋਂ 1 ਜੁਲਾਈ ਨੂੰ ਸ਼ਾਮ ਤੱਕ ਗਰਿੱਡ ਦਾ ਕੰਮ ਮੁੜ ਚਾਲੂ ਕਰਨ ਦੇ ਦਿੱਤੇ ਅਲਟੀਮੇਟਮ ਦੀ ਸ਼ਾਮ ਤੱਕ ਸਮਾਂ ਸੀਮਾ ਸਮਾਪਤ ਹੋਣ ਮਗਰੋਂ 2 ਜੁਲਾਈ ਨੂੰ ਪੰਜਾਬ ਸਰਕਾਰ ਵਿਰੁੱਧ ਕੀਤੇ ਜਾ ਰਹੇ ਅਰਥੀ ਫੂਕ ਮੁਜ਼ਾਹਰੇ ਦੀਆਂ ਤਿਆਰੀਆਂ ਵਜੋਂ ਕਿਸਾਨ ਲਾਮਬੰਦੀ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।
ਜਾਣਕਾਰੀ ਅਨੁਸਾਰ 66 ਕੇਵੀ ਗਰਿੱਡ ਭੁੱਲਰਹੇੜੀ ਦਾ ਮਸਲਾ ਹੱਲ ਕਰਨ ਵਿਚਕਾਰ ਮਹਿਜ਼ ਇੱਕ ਟਰਾਂਸਮਿਸ਼ਨ ਟਾਵਰ ਲਗਾਏ ਜਾਣ ਤੱਕ ਦੀ ਦੂਰੀ ਹੈ। ਇਸ ਸਬੰਧੀ ਪਾਵਰਕੌਮ ਦੇ ਉੱਚ ਅਧਿਕਾਰੀ ਧਰਨੇ ਦੇ ਪ੍ਰਭਾਵ ਦੇ ਮੱਦੇਨਜ਼ਰ ਟਾਵਰ ਲਗਾਏ ਜਾਣ ਲਈ ਕਾਨੂੰਨੀ ਪੱਖਾਂ ਨੂੰ ਵਾਚਣ ਦੇ ਨਾਲ-ਨਾਲ ਅੰਦਰੋ-ਅੰਦਰੀ ਤਿਆਰੀਆਂ ਵਿੱਚ ਜੁਟੇ ਹੋਏ ਹਨ। ਅੱਜ ਪੱਕੇ ਧਰਨੇ ਦੇ ਪੰਜਵੇ ਦਿਨ ਧਰਨਾਕਾਰੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਕਿਹਾ ਕਿ ਚਾਰ ਪਿੰਡਾਂ ਦੇ ਕਿਸਾਨਾਂ ਤੇ ਆਮ ਲੋਕਾਂ ਨੂੰ ਮਿਲਣ ਵਾਲੀ ਸਹੂਲਤ ਵਿੱਚ ਅੜਿੱਕਾ ਬਣ ਰਹੇ ਸਨਅਤਕਾਰ ਦੀ ਪਿਛਲੇ ਦਰਵਾਜ਼ਿਓਂ ਮੱਦਦ ਕਰ ਰਹੇ ਲੋਕਾਂ ਦੇ ਚਿਹਰੇ ਜੱਗ ਜ਼ਾਹਿਰ ਕਰਨੇ ਪੈਣਗੇ। ਉਨ੍ਹਾਂ 2 ਜੁਲਾਈ ਦੇ ਅਰਥੀ ਫੂਕ ਮੁਜ਼ਾਹਰੇ ਵਿੱਚ ਅਗਲੇ ਤਿੱਖੇ ਸੰਘਰਸ਼ ਦੀ ਵਿਊਂਤੀ ਰੂਪ ਰੇਖਾ ਦਾ ਐਲਾਨ ਕਰਨ ਅਤੇ ਟਾਵਰ ਲਗਾਉਣ ਦਾ ਕਾਰਜ ਕਿਸਾਨਾਂ ਨੂੰ ਆਪਣੇ ਹੱਥਾਂ ਵਿੱਚ ਲੈਣ ਦਾ ਸੁਝਾਅ ਦਿੱਤਾ। ਧਰਨਾਕਾਰੀਆਂ ਨੂੰ ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ, ਇਕਾਈ ਪ੍ਰਧਾਨ ਸਤਵੰਤ ਸਿੰਘ, ਅਵਤਾਰ ਸਿੰਘ ਤਾਰੀ, ਪਵਿੱਤਰ ਸਿੰਘ ਨੇ ਸੰਬੋਧਨ ਕੀਤਾ।

Advertisement

Advertisement
Advertisement