For the best experience, open
https://m.punjabitribuneonline.com
on your mobile browser.
Advertisement

ਸ੍ਰੀ ਛਿੰਨਮਸਤਿਕਾ ਮੰਦਰ ’ਚ ਭੁੱਚੋ ਵਾਲੀ ਮਾਤਾ ਦੀ ਜੈਅੰਤੀ ਮਨਾਈ

10:23 AM May 12, 2024 IST
ਸ੍ਰੀ ਛਿੰਨਮਸਤਿਕਾ ਮੰਦਰ ’ਚ ਭੁੱਚੋ ਵਾਲੀ ਮਾਤਾ ਦੀ ਜੈਅੰਤੀ ਮਨਾਈ
ਚਿੰਤਪੁਰਨੀ ਮੰਦਰ ਵਿੱਚ ਕੇਕ ਕੱਟਦੀਆਂ ਹੋਈਆਂ ਕੰਜਕਾਵਾਂ। - ਫੋਟੋ: ਗੋਇਲ
Advertisement

ਪੱਤਰ ਪ੍ਰੇਰਕ
ਭੁੱਚੋ ਮੰਡੀ, 11 ਮਈ
ਸ੍ਰੀ ਛਿੰਨਮਸਤਿਕਾ ਧਾਮ (ਮਾਤਾ ਚਿੰਤਪੁਰਨੀ ਮੰਦਰ) ਭੁੱਚੋ ਕੈਂਚੀਆਂ ਵਿੱਚ ਪ੍ਰਬੰਧਕਾਂ ਨੇ ਵੱਖ-ਵੱਖ ਧਾਰਮਿਕ ਸੰਸਥਾਵਾਂ ਅਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਭੁੱਚੋ ਵਾਲੀ ਮਾਤਾ ਦੀ 13ਵੀਂ ਜੈਅੰਤੀ ਮਨਾਈ। ਇਸ ਮੌਕੇ ਕੰਜਕਾਵਾਂ ਨੇ 101 ਪੌਂਡ ਦਾ ਕੇਕ ਕੱਟਿਆ। ਇਸ ਮੌਕੇ ਮੰਦਰ ਦੇ ਸੰਸਥਾਪਕ ਜੋਗਿੰਦਰ ਪਾਲ ਅਤੇ ਹੋਰਨਾਂ ਗਾਇਕਾਂ ਨੇ ਮਾਤਾ ਦਾ ਗੁਣਗਾਨ ਕੀਤਾ। ਇਸ ਮੌਕੇ ਸ੍ਰੀ ਛਿੰਨਮਸਤਿਕਾ ਨਾਰੀ ਸ਼ਕਤੀ ਦਲ ਅਤੇ ਜੈ ਜਵਾਲਾ ਮਹਿਲਾ ਸੰਕੀਰਤਨ ਮੰਡਲ ਭੁੱਚੋ ਕਲਾਂ ਨੇ ਵਧਾਈ ਦੀ ਰਸਮ ਅਦਾ ਕੀਤੀ। ਸ਼੍ਰੀ ਛਿੰਨਮਸਤਿਕਾ ਕਾਵੜ ਸੇਵਾ ਸੰਘ ਨੇ ਸੰਗਤਾਂ ਨੂੰ ਲੰਗਰ ਵਰਤਾਇਆ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ ਹੋਈਆਂ। ਸੰਸਥਾ ਦੇ ਚੇਅਰਮੈਨ ਪਵਨ ਬਾਂਸਲ, ਪ੍ਰਧਾਨ ਰਾਜ ਕੁਮਾਰ ਅਤੇ ਸਕੱਤਰ ਕੇਵਲ ਬਾਂਸਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਹਲਕਾ ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਮਾਤਾ ਚਿੰਤਪੁਰਨੀ ਮੰਦਰ ਵਿੱਚ ਮੱਥਾ ਟੇਕਿਆ। ਇਸ ਮੌਕੇ ਸ਼੍ਰੀ ਛਿੰਨਮਸਤਿਕਾ ਨਾਰੀ ਸ਼ਕਤੀ ਦਲ, ਮੰਦਰ ਦੇ ਸੰਸਥਾਪਕ ਜੋਗਿੰਦਰ ਪਾਲ ਕਾਕਾ, ਚੇਅਰਮੈਨ ਪਵਨ ਬਾਂਸਲ, ਪ੍ਰਧਾਨ ਰਾਜ ਕੁਮਾਰ, ਸਕੱਤਰ ਕੇਵਲ ਬਾਂਸਲ ਨੇ ਬੀਬਾ ਬਾਦਲ ਦਾ ਭਰਵਾਂ ਸੁਆਗਤ ਕੀਤਾ।

Advertisement

Advertisement
Author Image

Advertisement
Advertisement
×