ਭੁੱਚੋ ਕੈਂਚੀਆਂ: ਚਿੰਤਪੁਰਨੀ ਮੰਦਰ ’ਚ ਮੈਡੀਕਲ ਕੈਂਪ
08:53 AM Dec 29, 2024 IST
ਪੱਤਰ ਪ੍ਰੇਰਕ
ਭੁੱਚੋ ਮੰਡੀ, 28 ਦਸੰਬਰ
ਸ੍ਰੀ ਚਿੰਤਪੁਰਨੀ ਮੰਦਰ ਭੁੱਚੋ ਕੈਂਚੀਆਂ ਵਿੱਚ ਨੈਣ ਜੋਤੀ ਚੈਰੀਟੇਬਲ ਸੁਸਾਇਟੀ ਦੁਆਰਾ ਚੱਲ ਰਹੇ ਸ੍ਰੀ ਰਾਮ ਸਰੂਪ ਜਿੰਦਲ ਮੈਮੋਰੀਅਲ ਚੈਰੀਟੇਬਲ ਅੱਖਾਂ ਦੇ ਹਸਪਤਾਲ ਵਿੱਚ ਡਾ. ਸਵਤੰਤਰ ਗੁਪਤਾ ਨੇ 87 ਮਰੀਜ਼ਾਂ ਦੀ ਜਾਂਚ ਕੀਤੀ ਅਤੇ 5 ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਕਰਵਾਏ। ਸ੍ਰੀ ਮਹਿੰਦਰ ਮੁਕੇਸ਼ ਬਾਂਸਲ ਚੈਰੀਟੇਬਲ ਦੰਦਾਂ ਦੇ ਹਸਪਤਾਲ ਵਿੱਚ ਡਾ. ਅੰਸ਼ੂ ਗਰਗ (ਐੱਮਡੀਐੱਸ) ਨੇ 17 ਮਰੀਜ਼ਾਂ ਦਾ ਇਲਾਜ ਕੀਤਾ। ਮਰੀਜ਼ਾਂ ਨੂੰ ਮੁਫ਼ਤ ਦਿਵਾਈਆਂ ਦਿੱਤੀਆਂ ਗਈ। ਲੈਬ ਇੰਚਾਰਜ ਵਿਨੋਦ ਗੋਇਲ ਨੇ ਲਾਲਾ ਵਾਸੁਦੇਵ ਮੰਗਲਾ ਚੈਰੀਟੇਬਲ ਲੈਬ ਵਿੱਚ ਸਾਰੇ ਟੈਸਟ ਸਰਕਾਰੀ ਰੇਟ ’ਤੇ ਕੰਪਿਊਟਰਾਈਜਡ ਮਸ਼ੀਨਾਂ ਨਾਲ ਕੀਤੇ। ਮੰਦਰ ਦੇ ਸੰਸਥਾਪਕ ਜੋਗਿੰਦਰ ਪਾਲ ਅਤੇ ਚੇਅਰਮੇਨ ਪਵਨ ਬਾਂਸਲ ਨੇ ਮੈਡੀਕਲ ਟੀਮ ਦਾ ਧੰਨਵਾਦ ਕੀਤਾ।
Advertisement
Advertisement