ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭੁੱਚੋ ਮੰਡੀ: ਵਾਰਡ ਪੰਜ ਵਿਚਲਾ ਕੂੜਾ ਡੰਪ ਲੋਕਾਂ ਲਈ ਸਿਰਦਰਦੀ ਬਣਿਆ

10:38 AM Dec 09, 2024 IST
ਭੁੱਚੋ ਮੰਡੀ ਦੇ ਵਾਰਡ ਨੰਬਰ ਪੰਜ ਵਿੱਚ ਲੱਗੇ ਕੂੜੇ ਦੇ ਢੇਰ।

ਪਵਨ ਗੋਇਲ
ਭੁੱਚੋ ਮੰਡੀ, 8 ਦਸੰਬਰ
ਇੱਥੇ ਵਾਰਡ ਨੰਬਰ 5 ਵਿੱਚ ਬਾਲਿਆਂਵਾਲੀ ਸੜਕ ’ਤੇ ਰਿਹਾਇਸ਼ੀ ਮਕਾਨਾਂ ਨਜ਼ਦੀਕ ਬਣੇ ਕੂੜੇ ਦੇ ਡੰਪ ਅਤੇ ਵਾਰਡ ’ਚ ਚੱਲ ਰਹੀਆਂ ਮੀਟ ਦੀਆਂ ਦੁਕਾਨਾਂ ਸਵੱਛ ਭਾਰਤ ਮੁਹਿੰਮ ਦਾ ਮੂੰਹ ਚਿੜਾ ਰਹੀਆਂ ਹਨ। ਇਸ ਅਤਿ ਗੰਭੀਰ ਸਮੱਸਿਆਂ ਨੇ ਪਿਛਲੇ ਕਈ ਵਰ੍ਹਿਆਂ ਤੋਂ ਵਾਰਡ ਵਾਸੀਆਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਵਾਰਡ ਵਾਸੀਆਂ ਵੱਲੋਂ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਅਧਿਕਾਰੀਆਂ ਦੇ ਕੰਨ ’ਤੇ ਜੂੰ ਨਹੀਂ ਸਰਕੀ। ਵਾਰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਨੂੰ ਜਲਦੀ ਹੱਲ ਕੀਤਾ ਜਾਵੇ। ਵਾਰਡ ਵਾਸੀ ਬਿਰਜ ਸਿੰਗਲਾ, ਰਮਨ ਸਿੰਗਲਾ, ਧਰਮ ਪਾਲ, ਅਨਿਲ ਕੁਮਾਰ, ਸੰਸਾਰੀ ਲਾਲ, ਸੰਦੀਪ ਕੁਮਾਰ, ਜੀਵਨ ਕੁਮਾਰ ਤੇ ਰਾਮ ਕੁਮਾਰ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਚਲਾਈ ਗਈ ਸਵੱਛ ਭਾਰਤ ਮੁਹਿੰਮ ਤਹਿਤ ਨਗਰ ਕੌਂਸਲ ਨੂੰ ਸਵੱਛ ਸ਼ਹਿਰ ਦਾ ਦਰਜਾ ਮਿਲਿਆ ਹੋਇਆ ਹੈ ਪਰ ਦੂਜੇ ਪਾਸੇ ਵਾਰਡ ਨੰਬਰ ਪੰਜ ਦੇ ਵਾਸੀ ਗੰਦਗੀ ਦਾ ਸੰਤਾਪ ਭੋਗ ਰਹੇ ਹਨ। ਉਨ੍ਹਾਂ ਕਿਹਾ ਕਿ ਕੂੜੇ ਦੇ ਇਨ੍ਹਾਂ ਡੰਪਾਂ ਨੂੰ ਖ਼ਤਮ ਕਰਨ ਲਈ ਲੋਕਾਂ ਨੇ ਅਨੇਕਾਂ ਵਾਰ ਨਗਰ ਕੌਂਸਲ ਅਤੇ ਸਵੱਛ ਭਾਰਤ ਦੇ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਵਾਰਡ ਦੇ ਕਈ ਰਸੂਖਵਾਨ ਵੀ ਆਪਣੀ ਵਾਹ ਲਗਾ ਚੁੱਕੇ ਹਨ। ਸਮੱਸਿਆ ਜਿਓਂ ਦੀ ਤਿਓਂ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕੂੜੇ ਨੂੰ ਜਦੋਂ ਲੱਗ ਲਗਾ ਦਿੱਤੀ ਜਾਂਦੀ ਹੈ ਤਾਂ ਗਲੀਆਂ ਅਤੇ ਘਰਾਂ ਵਿੱਚ ਪ੍ਰਦੂਸ਼ਣ ਫੈਲ ਜਾਂਦਾ ਹੈ। ਬੱਚਿਆਂ ਅਤੇ ਬਜ਼ਰੁਗਾਂ ਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਗਲੀ ਵਿੱਚ ਕੁੱਝ ਨਾਜਾਇਜ਼ ਤੌਰ ’ਤੇ ਚੱਲ ਰਹੀਆਂ ਮੀਟ ਦੀਆਂ ਦੁਕਾਨਾਂ ਵਾਲੇ ਮੀਟ ਦੀ ਰਹਿੰਦ ਖੂੰਹਦ ਹੇਠਾਂ ਸੁੱਟ ਦਿੰਦੇ ਹਨ। ਜਿਨ੍ਹਾਂ ਟੁਕੜਿਆਂ ਨੂੰ ਕੁੱਤੇ ਘਰਾਂ ਦੇ ਬਾਹਰ ਅਤੇ ਅੰਦਰ ਲੈ ਜਾਂਦੇ ਹਨ। ਕੁਤਿਆਂ ਨੂੰ ਭਜਾਉਣ ’ਤੇ ਉਹ ਮੀਟ ਦੇ ਟੁਕੜਿਆਂ ਨੂੰ ਉੱਥੇ ਹੀ ਸੁੱਟ ਕੇ ਦੌੜ ਜਾਂਦੇ ਹਨ। ਇਸ ਨਾਲ ਸ਼ਾਕਾਹਾਰੀ ਪਰਿਵਾਰਾਂ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisement

ਵਾਰਡ ਵਿੱਚ ਸਫ਼ਾਈ ਕਰਵਾ ਦਿਆਂਗੇ: ਅਧਿਕਾਰੀ

ਨਗਰ ਕੌਂਸਲ ਦੇ ਸੈਨੇਟਰੀ ਇੰਚਾਰਜ ਸਤੀਸ਼ ਚੰਦਰ ਨੇ ਕਿਹਾ ਕਿ ਇਸ ਜਗ੍ਹਾ ਵਿੱਚ ਝੁੱਗੀਆਂ ਵਾਲੇ ਕੂੜਾ ਸੁੱਟ ਦਿੰਦੇ ਹਨ। ਕੱਲ੍ਹ ਨੂੰ ਇਸ ਥਾਂ ਦੀ ਚੰਗੀ ਤਰ੍ਹਾਂ ਸਫਾਈ ਕਰਵਾ ਦਿੱਤੀ ਜਾਵੇਗੀ ਅਤੇ ਮੀਟ ਦੀਆਂ ਦੁਕਾਨਾਂ ਵਾਲਿਆਂ ਨੂੰ ਨੋਟਿਸ ਕੱਢੇ ਦਿੱਤੇ ਜਾਣਗੇ।

Advertisement
Advertisement