For the best experience, open
https://m.punjabitribuneonline.com
on your mobile browser.
Advertisement

ਭੁਬਨੇਸ਼ਵਰ: ਗੜੇਮਾਰੀ ਕਾਰਨ ਜਹਾਜ਼ ਹੰਗਾਮੀ ਹਾਲਤ ਵਿਚ ਉਤਾਰਿਆ

07:29 AM May 02, 2024 IST
ਭੁਬਨੇਸ਼ਵਰ  ਗੜੇਮਾਰੀ ਕਾਰਨ ਜਹਾਜ਼ ਹੰਗਾਮੀ ਹਾਲਤ ਵਿਚ ਉਤਾਰਿਆ
Advertisement

ਭੁਬਨੇਸ਼ਵਰ, 1 ਮਈ
ਵਿਸਤਾਰਾ ਹਵਾਈ ਸੇਵਾ ਦੇ ਇਕ ਜਹਾਜ਼ ਨੂੰ ਅੱਜ ਇਥੋਂ ਨਵੀਂ ਦਿੱਲੀ ਲਈ ਉਡਾਣ ਭਰਨ ਦੇ ਕੁਝ ਹੀ ਮਿੰਟਾਂ ਬਾਅਦ ਗੜੇਮਾਰੀ ਵਿਚ ਫਸ ਕੇ ਨੁਕਸਾਨਗ੍ਰਸਤ ਹੋ ਜਾਣ ਕਾਰਨ ਹੰਗਾਮੀ ਹਾਲਤ ਵਿਚ ਹਵਾਈ ਅੱਡੇ ਉਤੇ ਵਾਪਸ ਉਤਾਰਨਾ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿਚ ਮੁਸਾਫ਼ਰਾਂ ਤੇ ਅਮਲੇ ਦੇ ਮੈਂਬਰਾਂ ਸਣੇ 169 ਵਿਅਕਤੀ ਸਵਾਰ ਸਨ, ਜਿਹੜੇ ਸੁਰੱਖਿਅਤ ਹਨ।
ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਜਾ ਰਹੀ ਵਿਸਤਾਰਾ ਦੀ ਇਸ ਉਡਾਣ ਨੂੰ ਮਹਿਜ਼ 10 ਮਿੰਟਾਂ ਬਾਅਦ ਹੀ ਬੀਜੂ ਪਟਨਾਇਕ ਕੌਮਾਂਤਰੀ ਹਵਾਈ ਅੱਡੇ ਉਤੇ ਵਾਪਸ ਉਤਾਰ ਲਿਆ ਗਿਆ। ਮੁੱਢਲੀ ਜਾਣਕਾਰੀ ਮੁਤਾਬਕ ਗੜੇਮਾਰੀ ਕਾਰਨ ਜਹਾਜ਼ ਦੀ ਖਿੜਕੀ ਦੇ ਇਕ ਸ਼ੀਸ਼ੇ ਵਿਚ ਤਰੇੜ ਆ ਗਈ। ਉੜੀਸਾ ਵਿਚ ਅੱਜ ਕਈ ਥਾਈਂ ਭਾਰੀ ਬਾਰਸ਼ ਤੇ ਗੜੇਮਾਰੀ ਹੋਈ ਹੈ। ਹਵਾਈ ਅੱਡੇ ਦੇ ਡਾਇਰੈਕਟਰ ਪ੍ਰਸੰਨਾ ਪ੍ਰਧਾਨ ਨੇ ਕਿਹਾ, ‘‘ਗੜੇਮਾਰੀ ਕਾਰਨ ਹਵਾਈ ਜਹਾਜ਼ ਦਾ ਇਕ ਸ਼ੀਸ਼ਾ ਤਿੜਕ ਗਿਆ, ਪਰ ਕਿਸੇ ਕਿਸੇ ਮੁਸਾਫ਼ਰ ਨੂੰ ਕੋਈ ਨੁਕਸਾਨ ਨਹੀਂ ਪੁੱਜਾ।’’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×