For the best experience, open
https://m.punjabitribuneonline.com
on your mobile browser.
Advertisement

Bhubaneswar: ਸ਼ੁੱਕਰਵਾਰ ਤੋਂ ਭੁਬਨੇਸ਼ਵਰ ’ਚ ਸ਼ੁਰੂ ਹੋਵੇਗੀ ਡੀਜੀਪੀਜ਼ ਕਾਨਫਰੰਸ

10:21 PM Nov 28, 2024 IST
bhubaneswar  ਸ਼ੁੱਕਰਵਾਰ ਤੋਂ ਭੁਬਨੇਸ਼ਵਰ ’ਚ ਸ਼ੁਰੂ ਹੋਵੇਗੀ ਡੀਜੀਪੀਜ਼ ਕਾਨਫਰੰਸ
Advertisement
ਨਵੀਂ ਦਿੱਲੀ, 28 ਨਵੰਬਰ
Advertisement

ਅਧਿਕਾਰੀਆਂ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਆਫ ਪੁਲੀਸ ਅਤੇ ਇੰਸਪੈਕਟਰ ਜਨਰਲ ਆਫ ਪੁਲੀਸ ਦੀ ਸਾਲਾਨਾ ਆਲ ਇੰਡੀਆ ਕਾਨਫਰੰਸ ਸ਼ੁੱਕਰਵਾਰ ਨੂੰ ਭੁਬਨੇਸ਼ਵਰ ਵਿੱਚ ਸ਼ੁਰੂ ਹੋਵੇਗੀ, ਜਿੱਥੇ ਅੰਦਰੂਨੀ ਸੁਰੱਖਿਆ, ਜੰਮੂ-ਕਸ਼ਮੀਰ ਅਤੇ ਖਾਲਿਸਤਾਨ ਪੱਖੀ ਤੱਤਾਂ ਸਮੇਤ ਹੋਰ ਮੁੱਦਿਆਂ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ।

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਵਾਲ ਸਣੇ ਹੋਰ ਸਿਖਰਲੇ ਅਧਿਕਾਰੀ ਤਿੰਨ ਰੋਜ਼ਾ ਸੰਮੇਲਨ ਵਿੱਚ ਹਿੱਸਾ ਲੈਣਗੇ, ਜਿੱਥੇ ਸਾਈਬਰ ਅਪਰਾਧ, ਏਆਈ ਟੂਲਸ ਦੁਆਰਾ ਦਰਪੇਸ਼ ਚੁਣੌਤੀਆਂ ਅਤੇ ਡਰੋਨਾਂ ਤੋਂ ਪੈਦਾ ਹੋਣ ਵਾਲੀਆਂ ਧਮਕੀਆਂ ’ਤੇ ਵੀ ਚਰਚਾ ਹੋਣ ਦੀ ਉਮੀਦ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡੀਜੀਪੀ ਅਤੇ ਆਈਜੀਪੀ ਰੈਂਕ ਦੇ ਲਗਭਗ 250 ਅਧਿਕਾਰੀ ਇਸ ਕਾਨਫਰੰਸ ਵਿੱਚ ਸਰੀਰਕ ਤੌਰ ’ਤੇ ਸ਼ਾਮਲ ਹੋਣਗੇ ਜਦੋਂ ਕਿ 200 ਤੋਂ ਵੱਧ ਹੋਰ ਇਸ ਵਿੱਚ ਵਰਚੁਅਲੀ ਹਿੱਸਾ ਲੈਣਗੇ।

ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਨਫਰੰਸ ਦੌਰਾਨ ਵਿਸ਼ੇਸ਼ ਵਿਸ਼ਿਆਂ ਜਿਵੇਂ ਅਤਿਵਾਦ ਵਿਰੋਧੀ, ਆਨਲਾਈਨ ਧੋਖਾਧੜੀ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਜੰਮੂ-ਕਸ਼ਮੀਰ ਵਿੱਚ ਸਰਹੱਦ ਪਾਰ ਅਤਿਵਾਦ, ਖਾਲਿਸਤਾਨ ਪੱਖੀ ਸਮੂਹਾਂ ਦੀਆਂ ਗਤੀਵਿਧੀਆਂ ਅਤੇ ਖੱਬੇ ਪੱਖੀ ਕੱਟੜਪੰਥ (ਐੱਲਡਬਲਿਊਈ) ਸਣੇ ਸਾਰੀਆਂ ਉੱਭਰ ਰਹੀਆਂ ਅੰਦਰੂਨੀ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰਨਾ ਹੈ, ਇਸ ਬਾਰੇ ਵਿਸਤ੍ਰਿਤ ਚਰਚਾ ਹੋਵੇਗੀ।

ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਕਾਨਫਰੰਸ ਦਾ ਉਦਘਾਟਨ ਕਰਨਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਕੀ ਦੋ ਦਿਨ ਹਾਜ਼ਰੀ ਲਵਾਉਗੇ ਅਤੇ ਐਤਵਾਰ ਨੂੰ ਸਮਾਪਤੀ ਭਾਸ਼ਣ ਦੇਣਗੇ।

ਡੀਜੀਪੀਜ਼ ਕਾਨਫਰੰਸ ਨੂੰ ਪੰਨੂ ਵੱਲੋਂ ਧਮਕੀ
ਭੁਵਨੇਸ਼ਵਰ: ਅਮਰੀਕਾ ਵਿੱਚ ਰਹਿੰਦੇ ਖਾਲਿਸਤਾਨ ਪੱਖੀ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਭੁਵਨੇਸ਼ਵਰ ਵਿੱਚ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀ ਪੁਲੀਸ ਦੇ ਡਾਇਰੈਕਟਰ ਜਨਰਲਾਂ/ਇੰਸਪੈਕਟਰ ਜਨਰਲਾਂ ਦੀ ਤਿੰਨ ਰੋਜ਼ਾ ਕਾਨਫਰੰਸ-2024 ਵਿੱਚ ਰੁਕਾਵਟ ਪਾਉਣ ਲਈ ਧਮਕੀ ਭਰੀ ਵੀਡੀਓ ਜਾਰੀ ਕੀਤੀ ਹੈ। ਅੱਜ ਜਾਰੀ ਵੀਡੀਓ ਵਿੱਚ ਉਸ ਨੇ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਤੇ ਕੌਮੀ ਸੁਰੱਖਿਆ ਸਲਾਹਕਾਰ ਨੂੰ ਬੁਰਾਈ ਦੇ ਧੁਰੇ ਆਖਿਆ ਜੋ ਭੁਵਨੇਸ਼ਵਰ ਵਿੱਚ ਸਭ ਤੋਂ ਵੱਡਾ ਸੁਰੱਖਿਆ ਸੰਕਟ ਲਿਆ ਰਹੇ ਹਨ। ਉਸ ਨੇ ਕਿਹਾ ਕਿ ਭੁਵਨੇਸ਼ਵਰ ਮੰਦਰ ਦਾ ਸ਼ਹਿਰ ਨਹੀਂ ਬਲਕਿ ਅਤਿਵਾਦ ਦਾ ਸ਼ਹਿਰ ਹੈ ਜਿੱਥੇ ਸੀਆਈਐੱਸਐੱਫ, ਬੀਐੱਸਐੱਫ, ਸੀਆਰਪੀਐੱਫ, ਐੱਨਐੱਸਜੀ, ਐੱਨਆਈਏ ਤੇ ਆਈਬੀ ਦੇ 200 ਭਾਰਤੀ ਅਤਿਵਾਦੀ ਅਮਿਤ ਸ਼ਾਹ ਦੀ ਅਗਵਾਈ ਹੇਠ ਮੁਲਾਕਾਤ ਕਰਨਗੇ, ਜਿਸ ਨੇ ਸਾਹਿਦ ਨਿੱਜਰ ਦੇ ਕਤਲ ਦੀ ਯੋਜਨਾ ਬਣਾਈ ਤੇ ਇਸ ਨੂੰ ਅੰਜਾਮ ਦਿਵਾਇਆ। ਪੰਨੂ ਨੇ ਡੀਜੀਪੀ ਕਾਨਫਰੰਸ ’ਚ ਅੜਿੱਕੇ ਡਾਹੁਣ ਤੇ ਇਸ ਨੂੰ ਰੋਕਣ ਦੀ ਧਮਕੀ ਦਿੰਦਿਆਂ ਕਿਹਾ ਕਿ ਇਸ ਕਾਨਫਰੰਸ ਵਿੱਚ ਕੱਟੜਪੰਥੀ ਹਿੰਦੂਤਵ ਵਿਚਾਰਧਾਰਾ ਤਹਿਤ ਖਾਲਿਸਤਾਨ ਪੱਖੀ ਸਿੱਖਾਂ, ਕਸ਼ਮੀਰ ਦੇ ਹੱਕ ਲਈ ਲੜਨ ਵਾਲਿਆਂ, ਨਕਸਲੀਆਂ ਤੇ ਮਾਓਵਾਦੀਆਂ ਦੀ ਹੱਤਿਆ ਦੀ ਸਾਜਿਸ਼ ਘੜੀ ਜਾਵੇਗੀ। ਉਸ ਨੇ ਨਕਸਲੀਆਂ, ਮਾਓਵਾਦੀਆਂ ਤੇ ਕਸ਼ਮੀਰ ਲਈ ਲੜਨ ਵਾਲਿਆਂ ਨੂੰ ਕਿਹਾ ਕਿ ਉਹ ਆਪਣੇ ਮੁੱਦੇ ਕੌਮਾਂਤਰੀ ਪੱਧਰ ਤੱਕ ਪਹੁੰਚਾਉਣ ਲਈ ਭੁਵੇਨਸ਼ਵਰ ਦੇ ਮੰਦਰਾਂ ਤੇ ਹੋਟਲਾਂ ਵਿੱਚ ਸ਼ਰਣ ਲੈਣ। -ਪੀਟੀਆਈ

Advertisement
Author Image

Charanjeet Channi

View all posts

Advertisement