ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Bhopal gas tragedy: ਯੂਨੀਅਨ ਕਾਰਬਾਈਡ ਦੀ ਜ਼ਹਿਰੀਲੀ ਰਹਿੰਦ-ਖੂੰਹਦ ਨੂੰ ਗੈਸ ਕਾਂਡ ਦੇ 40 ਸਾਲਾਂ ਬਾਅਦ ਭੋਪਾਲ ਤੋਂ ਬਾਹਰ ਭੇਜਿਆ

02:48 PM Jan 02, 2025 IST
ਭੋਪਾਲ ਗੈਸ ਕਾਂਡ ਦੇ ਪੀੜਤ ਮੁਜ਼ਾਹਰਾ ਕਰਦੇ ਹੋਏ। -ਫਾਈਲ ਫੋਟੋ
Bhopal gas tragedy: 2-3 ਦਸੰਬਰ, 1984 ਦੀ ਰਾਤ ਨੂੰ ਯੂਨੀਅਨ ਕਾਰਬਾਈਡ  ਫੈਕਟਰੀ (Union Carbide factory) ਤੋਂ ਬਹੁਤ ਜ਼ਿਆਦਾ ਜ਼ਹਿਰੀਲੀ ਮਿਥਾਈਲ ਆਈਸੋਸਾਈਨੇਟ (MIC) ਗੈਸ ਲੀਕ ਹੋਣ ਕਾਰਨ ਘੱਟੋ-ਘੱਟ 5,479 ਲੋਕ ਮਾਰੇ ਗਏ ਤੇ ਹੋਰ ਹਜ਼ਾਰਾਂ ਲੋਕ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਸਨ, ਜਿਨ੍ਹਾਂ ’ਤੇ ਲੰਬਾ ਸਮਾਂ ਰਿਹਾ ਜ਼ਹਿਰ ਦਾ ਅਸਰ
ਧਾਰ (ਮੱਧ ਪ੍ਰਦੇਸ਼), 2 ਜਨਵਰੀ
Bhopal gas tragedy: ਭੋਪਾਲ ਵਿਚ  ਵਾਪਰੇ ਭਿਆਨਕ ਗੈਸ ਦੁਖਾਂਤ ਦਾ ਕਾਰਨ ਬਣੀ ਤੇ ਉਦੋਂ ਤੋਂ ਹੀ ਬੰਦ ਪਈ ਯੂਨੀਅਨ ਕਾਰਬਾਈਡ ਫੈਕਟਰੀ  (Union Carbide factory) ਵਿਚਲੇ 377 ਟਨ ਖਤਰਨਾਕ ਕੂੜੇ (ਰਹਿੰਦ-ਖੂੰਹਦ) ਨੂੰ  ਇਸ ਭਿਆਨਕ ਕਾਂਡ ਦੇ 40 ਸਾਲਾਂ ਬਾਅਦ ਹੁਣ  ਧਾਰ ਜ਼ਿਲ੍ਹੇ ਵਿਚਲੀ ਇੱਕ ਯੂਨਿਟ ਵਿੱਚ ਨਿਬੇੜੇ ਲਈ ਭੇਜਿਆ ਗਿਆ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਵੀਰਵਾਰ ਨੂੰ ਦਿੱਤੀ ਹੈ।
ਧਾਰ ਦੇ ਪੁਲੀਸ ਸੁਪਰਡੈਂਟ ਮਨੋਜ ਸਿੰਘ ਨੇ ਫ਼ੋਨ 'ਤੇ ਦੱਸਿਆ ਕਿ ਜ਼ਹਿਰੀਲੇ ਕੂੜੇ ਨੂੰ ਬੁੱਧਵਾਰ ਰਾਤ ਲਗਭਗ 9 ਵਜੇ 12 ਸੀਲਬੰਦ ਕੰਟੇਨਰ ਟਰੱਕਾਂ ਰਾਹੀਂ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ 250 ਕਿਲੋਮੀਟਰ ਦੂਰ ਸਥਿਤ ਧਾਰ ਜ਼ਿਲ੍ਹੇ ਦੇ ਪੀਥਮਪੁਰ ਉਦਯੋਗਿਕ ਖੇਤਰ ਵਿੱਚ 'ਗਰੀਨ ਕੋਰੀਡੋਰ' ਰਾਹੀਂ ਲਿਜਾਇਆ ਗਿਆ ਭਾਵ ਰਸਤੇ ਦੀਆਂ ਸੜਕਾਂ ਨੂੰ ਆਵਾਜਾਈ ਤੋਂ ਪੂਰੀ ਤਰ੍ਹਾਂ ਖ਼ਾਲੀ ਕਰਵਾਇਆ ਗਿਆ। ਸਖ਼ਤ ਸੁਰੱਖਿਆ ਦੌਰਾਨ ਇਹ ਵਾਹਨ ਵੀਰਵਾਰ ਸਵੇਰੇ 4.30 ਵਜੇ ਪੀਥਮਪੁਰ ਦੀ ਸਬੰਧਤ ਫੈਕਟਰੀ ਵਿੱਚ ਪਹੁੰਚੇ ਜਿੱਥੇ ਕੂੜੇ ਦਾ ਨਿਬੇੜਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਟਰੱਕ ਇਸ ਸਮੇਂ ਪੀਥਮਪੁਰ ਵਿੱਚ ਫੈਕਟਰੀ ਕੈਂਪਸ ਵਿੱਚ ਖੜ੍ਹੇ ਸਨ। ਭੋਪਾਲ ਗੈਸ ਤ੍ਰਾਸਦੀ ਰਾਹਤ ਅਤੇ ਮੁੜ ਵਸੇਬਾ ਵਿਭਾਗ ਦੇ ਡਾਇਰੈਕਟਰ ਸਵਤੰਤਰ ਕੁਮਾਰ ਸਿੰਘ (Bhopal Gas Tragedy Relief and Rehabilitation Department Director Swatantra Kumar Singh) ਨੇ ਬੀਤੇ ਦਿਨ ਕਿਹਾ, "ਧਾਰ ਜ਼ਿਲ੍ਹੇ ਦੇ ਪੀਥਮਪੁਰ ਉਦਯੋਗਿਕ ਖੇਤਰ (Pithampur industrial area) ਤੱਕ ਵਾਹਨਾਂ ਦੇ ਲਗਭਗ ਸੱਤ ਘੰਟੇ ਦੇ ਸਫ਼ਰ ਲਈ ਇੱਕ ‘ਹਰਿਆਲਾ ਲਾਂਘਾ’ ('green corridor') ਬਣਾਇਆ ਗਿਆ ਸੀ।"
ਜ਼ਹਿਰਲੇ ਕੂੜੇ ਨੂੰ ਟਰੱਕਾਂ ਰਾਹੀਂ ਲਿਜਾਏ ਜਾਣ ਦਾ ਦ੍ਰਿਸ਼। -ਫੋਟੋ: ਪੀਟੀਆਈ

ਉਨ੍ਹਾਂ ਕਿਹਾ ਕਿ ਐਤਵਾਰ ਤੋਂ ਲਗਭਗ 100 ਵਿਅਕਤੀਆਂ ਨੇ 30-30 ਮਿੰਟ: ਦੀਆਂ ਸ਼ਿਫਟਾਂ ਵਿੱਚ ਕੰਮ ਕਰਦਿਆਂ ਕੂੜੇ ਨੂੰ ਪੈਕ ਅਤੇ ਟਰੱਕਾਂ ਵਿਚ ਲੋਡ ਕੀਤਾ। ਉਨ੍ਹਾਂ ਕਿਹਾ, "ਲਗਾਤਾਰ ਉਨ੍ਹਾਂ ਦੀ ਸਿਹਤ ਜਾਂਚ ਕੀਤੀ ਜਾਂਦੀ ਰਹੀ ਅਤੇ ਹਰ ਅੱਧੇ  ਘੰਟੇ ਬਾਅਦ ਆਰਾਮ ਦਿੱਤਾ ਜਾਂਦਾ ਰਿਹਾ।"
ਦੱਸਣਯੋਗ ਹੈ ਕਿ 2-3 ਦਸੰਬਰ, 1984 ਦੀ ਵਿਚਕਾਰਲੀ ਰਾਤ ਨੂੰ ਕੀੜੇਮਾਰ ਜ਼ਹਿਰਾਂ ਬਣਾਉਣ ਵਾਲੀ ਯੂਨੀਅਨ ਕਾਰਬਾਈਡ  ਫੈਕਟਰੀ ਤੋਂ ਬਹੁਤ ਜ਼ਿਆਦਾ ਜ਼ਹਿਰੀਲੀ ਮਿਥਾਈਲ ਆਈਸੋਸਾਈਨੇਟ (MIC) ਗੈਸ ਲੀਕ ਹੋਈ, ਜਿਸ ਨਾਲ ਘੱਟੋ-ਘੱਟ 5,479 ਲੋਕ ਮਾਰੇ ਗਏ ਅਤੇ ਹਜ਼ਾਰਾਂ ਲੋਕ ਬੁਰੀ ਤਰ੍ਹਾਂ  ਪ੍ਰਭਾਵਤ ਹੋਏ ਸਨ, ਜੋ ਗੰਭੀਰ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ/ਸਨ।
ਮੱਧ ਪ੍ਰਦੇਸ਼ ਹਾਈ ਕੋਰਟ ਨੇ 3 ਦਸੰਬਰ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਭੋਪਾਲ ਵਿੱਚ ਯੂਨੀਅਨ ਕਾਰਬਾਈਡ ਸਾਈਟ ਨੂੰ ਸਾਫ਼ ਨਾ ਕਰਨ ਲਈ ਅਧਿਕਾਰੀਆਂ ਨੂੰ ਫਟਕਾਰ ਲਗਾਈ। ਹਾਈ ਕੋਰਟ ਨੇ ਕੂੜੇ ਨੂੰ ਤਬਦੀਲ ਕਰਨ ਲਈ ਚਾਰ ਹਫ਼ਤਿਆਂ ਦਾ ਸਮਾਂ ਦਿੱਤਾ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। -ਪੀਟੀਆਈ

Advertisement

Advertisement