ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਾਥਰਸ ’ਚ ਵਾਪਰੀ ਘਟਨਾ ’ਤੇ ਭੋਲੇ ਬਾਬਾ ਨੇ ਦੁੱਖ ਪ੍ਰਗਟਾਇਆ

07:01 AM Jul 18, 2024 IST

ਲਖਨਊ, 17 ਜੁਲਾਈ
ਉੱਤਰ ਪ੍ਰਦੇਸ਼ ਦੇ ਹਾਥਰਸ ’ਚ ਸਤਿਸੰਗ ਦੌਰਾਨ ਭਗਦੜ ਦੀ ਘਟਨਾ ਤੋਂ ਬਾਅਦ ਸੁਰਖੀਆਂ ’ਚ ਆਏ ਆਪੂ ਬਣੇ ਬਾਬੇ ਸੂਰਜਪਾਲ ਉਰਫ਼ ਭੋਲੇ ਬਾਬਾ ਨੇ ਅੱਜ ਕਿਹਾ ਕਿ ਉਹ ਹਾਥਰਸ ਭਗਦੜ ਤੋਂ ਬਹੁਤ ਪ੍ਰੇਸ਼ਾਨ ਹੈ ਪਰ ਜੋ ਕਿਸਮਤ ’ਚ ਲਿਖਿਆ ਹੈ, ਉਸ ਨੂੰ ਕੋਈ ਟਾਲ ਨਹੀਂ ਸਕਦਾ ਅਤੇ ਸਾਰਿਆਂ ਨੇ ਇੱਕ ਦਿਨ ਮਰਨਾ ਹੀ ਹੈ। ਇਸ ਤੋਂ ਪਹਿਲਾਂ ਭੋਲੇ ਬਾਬਾ ਦੇ ਵਕੀਲ ਏਪੀ ਸਿੰਘ ਨੇ ਦੱਸਿਆ ਸੀ ਕਿ ਬਾਬਾ ਕਾਸਗੰਜ ਵਿਚਲੇ ਆਪਣੇ ਆਸ਼ਰਮ ਵਿੱਚ ਪਹੁੰਚ ਗਿਆ ਹੈ। ਭੋਲੇ ਬਾਬਾ ਨੇ ਕਿਹਾ, ‘‘2 ਜੁਲਾਈ ਦੀ ਘਟਨਾ ਤੋਂ ਬਾਅਦ ਮੈਂ ਬਹੁਤ ਉਦਾਸ ਅਤੇ ਪ੍ਰੇਸ਼ਾਨ ਸੀ ਪਰ ਜੋ ਵਾਪਰਨਾ ਹੈ, ਉਸ ਨੂੰ ਕੋਈ ਰੋਕ ਨਹੀਂ ਸਕਦਾ। ਮੇਰੇ ਵਕੀਲ ਅਤੇ ਚਸ਼ਮਦੀਦ ਗਵਾਹਾਂ ਨੇ ਜ਼ਹਿਰੀਲੀ ਸਪਰੇਅ ਬਾਰੇ ਜੋ ਕਿਹਾ, ਉਹ ਪੂਰੀ ਤਰ੍ਹਾਂ ਸੱਚ ਹੈ। ਯਕੀਨੀ ਤੌਰ ’ਤੇ ਕੋਈ ਸਾਜ਼ਿਸ਼ ਘੜੀ ਗਈ ਸੀ।’’ ਉਸ ਨੇ ਕਿਹਾ, ‘‘ਸਾਨੂੰ ਵਿਸ਼ੇਸ਼ ਜਾਂਚ ਟੀਮ (ਸਿਟ) ਅਤੇ ਨਿਆਂਇਕ ਕਮਿਸ਼ਨ ’ਤੇ ਪੂਰਾ ਭਰੋਸਾ ਹੈ।’’ ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਪੀ ਸਿੰਘ ਨੇ ਕਿਹਾ, “ਉਹ (ਭੋਲੇ ਬਾਬਾ) ਆਪਣੇ ਆਸ਼ਰਮ ਵਿੱਚ ਪਹੁੰਚ ਗਏ ਹਨ ਅਤੇ ਇੱਥੇ ਹੀ ਰਹਿਣਗੇ। -ਪੀਟੀਆਈ

Advertisement

Advertisement
Advertisement