ਭਵਾਨੀਗੜ੍ਹ: ਜਸਮੀਤ ਕੌਰ ਦੀ ਜਪਾਨ ਦੇ ਸਕੂਰਾ ਸਾਇੰਸ ਐਕਸਚੇਂਜ ਪ੍ਰੋਗਰਾਮ ਲਈ ਚੋਣ
03:26 PM Sep 23, 2023 IST
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 23 ਸਤੰਬਰ
ਇਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਗਿਆਰਵੀਂ ਜਮਾਤ (ਮੈਡੀਕਲ) ਦੀ ਹੋਣਹਾਰ ਵਿਦਿਆਰਥਣ ਜਸਮੀਤ ਕੌਰ ਜਪਾਨ ਵਿੱਚ ਕਰਵਾਏ ਜਾ ਰਹੇ ਸਕੂਰਾ ਸਾਇੰਸ ਐਕਸਚੇਂਜ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਚੁਣੀ ਗਈ ਹੈ। ਸਕੂਲ ਦੇ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਪਾਨ ਵਿੱਚ ਹੋ ਰਹੇ ਸਕੂਰਾ ਸਾਇੰਸ ਐਕਸਚੇਂਜ ਪ੍ਰੋਗਰਾਮ ਵਿੱਚ ਪੂਰੇ ਦੇਸ਼ ਵਿੱਚੋਂ 60 ਵਿਦਿਆਰਥੀ ਅਤੇ ਪੰਜਾਬ ਵਿੱਚੋਂ ਸਿਰਫ਼ 6 ਵਿਦਿਆਰਥੀ ਹੀ ਚੁਣੇ ਗਏ ਹਨ। ਪੰਜਾਬ ਦੇ ਇਨ੍ਹਾਂ 6 ਵਿਦਿਆਰਥੀਆਂ ਵਿੱਚ ਜਸਮੀਤ ਕੌਰ ਸ਼ਾਮਲ ਹੈ। ਜਸਮੀਤ ਕੌਰ ਨੇ ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਵਿੱਚ 644/650 ਅੰਕਾਂ ਨਾਲ ਜ਼ਿਲ੍ਹਾ ਸੰਗਰੂਰ ਵਿੱਚੋਂ ਪਹਿਲਾ ਅਤੇ ਪੰਜਾਬ ਵਿੱਚੋਂ ਚੌਥਾ ਰੈਂਕ ਹਾਸਲ ਕੀਤਾ ਸੀ। ਹਲਕਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਨੇ ਜਸਮੀਤ ਕੌਰ, ਉਸ ਦੇ ਮਾਪਿਆਂ ਅਤੇ ਸਕੂਲ ਸਟਾਫ ਨੂੰ ਮੁਬਾਰਕਾਂ ਦਿੱਤੀਆਂ ਹਨ।
Advertisement
Advertisement