For the best experience, open
https://m.punjabitribuneonline.com
on your mobile browser.
Advertisement

ਭਵਾਨੀਗੜ੍ਹ: ਘਰੇਲੂ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਨਹਿਰ ’ਚ ਛਾਲ ਮਾਰੀ, ਪਤਨੀ ਖ਼ਿਲਾਫ਼ ਕੇਸ ਦਰਜ

05:24 PM Aug 17, 2024 IST
ਭਵਾਨੀਗੜ੍ਹ  ਘਰੇਲੂ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਨਹਿਰ ’ਚ ਛਾਲ ਮਾਰੀ  ਪਤਨੀ ਖ਼ਿਲਾਫ਼ ਕੇਸ ਦਰਜ
Advertisement

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 17 ਅਗਸਤ
ਇਥੋਂ ਨੇੜਲੇ ਪਿੰਡ ਨਦਾਮਪੁਰ ਕੋਲ ਲੰਘਦੀ ਨਹਿਰ ਵਿਚ ਛਾਲ ਮਾਰ ਕੇ ਇੱਕ ਵਿਅਕਤੀ ਨੇ ਕਥਿਤ ਖ਼ੁਦਕੁਸ਼ੀ ਕਰ ਲਈ। ਘਟਨਾ ਦੇ ਦੋ ਦਿਨ ਬਾਅਦ ਭੱਟੀਵਾਲ ਖੁਰਦ ਨੇੜੇ ਨਹਿਰ ਵਿੱਚੋਂ ਲਾਸ਼ ਬਰਾਮਦ ਹੋਈ ਹੈ। ਮਨਜੀਤ ਸਿੰਘ ਵਾਸੀ ਵਾਲਮੀਕ ਮੁਹੱਲਾ ਲਹਿਰਾਗਾਗਾ ਨੇ ਭਵਾਨੀਗੜ੍ਹ ਪੁਲੀਸ ਕੋਲ ਸ਼ਿਕਾਇਤ ਲਿਖਾਈ ਕਿ 14 ਅਗਸਤ ਨੂੰ ਉਸ ਦੇ ਲੜਕੇ ਸੋਮੀ ਸਿੰਘ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਪਤਨੀ ਅਮਨਦੀਪ ਕੌਰ ਨੇ ਉਸ ਨਾਲ ਕਾਫੀ ਲੜਾਈ-ਝਗੜਾ ਕੀਤਾ, ਜਿਸ ਕਾਰਨ ਉਹ ਬਹੁਤ ਦੁਖੀ ਹੈ ਤੇ ਜਿਉਣਾ ਨਹੀਂ ਚਾਹੁੰਦਾ। ਕੁਝ ਸਮੇਂ ਬਾਅਦ ਹੀ ਸੋਮੀ ਸਿੰਘ ਦਾ ਫੋਨ ਬੰਦ ਹੋ ਗਿਆ। ਮੌਕੇ 'ਤੇ ਪਹੁੰਚਣ 'ਤੇ ਸੋਮੀ ਸਿੰਘ ਦਾ ਮੋਟਰਸਾਈਕਲ ਨਦਾਮਪੁਰ ਨਹਿਰ ਦੇ ਕੰਢੇ ਖੜ੍ਹਾ ਮਿਲਿਆ। ਪੁਲੀਸ ਨੂੰ ਸੂਚਨਾ ਦੇਣ ਤੋਂ ਬਾਅਦ ਪਰਿਵਾਰ ਨੇ ਸੋਮੀ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਕੱਲ੍ਹ ਸ਼ਾਮ ਨੂੰ ਪਿੰਡ ਭੱਟੀਵਾਲ ਨੇੜੇ ਨਹਿਰ ਦੇ ਪੁਲ ਨੇੜਿਓਂ ਸੋਮਾ ਸਿੰਘ ਦੀ ਲਾਸ਼ ਬਰਾਮਦ ਹੋਈ। ਪੁਲੀਸ ਚੌਕੀ ਕਾਲਾਝਾੜ ਦੇ ਏਐੱਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ’ਤੇ ਅਮਨਦੀਪ ਕੌਰ ਵਾਸੀ ਭਵਾਨੀਗੜ੍ਹ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।

Advertisement

Advertisement
Advertisement
Author Image

Advertisement