For the best experience, open
https://m.punjabitribuneonline.com
on your mobile browser.
Advertisement

ਭਾਵੇਸ਼ ਤੇ ਸਿਮਰਨਪ੍ਰੀਤ ਨੇ 25 ਮੀਟਰ ਪਿਸਟਲ ਓਲੰਪਿਕ ਚੋਣ ਟਰਾਇਲ ਜਿੱਤਿਆ

07:10 AM Apr 23, 2024 IST
ਭਾਵੇਸ਼ ਤੇ ਸਿਮਰਨਪ੍ਰੀਤ ਨੇ 25 ਮੀਟਰ ਪਿਸਟਲ ਓਲੰਪਿਕ ਚੋਣ ਟਰਾਇਲ ਜਿੱਤਿਆ
Advertisement

ਨਵੀਂ ਦਿੱਲੀ: ਭਾਵੇਸ਼ ਸ਼ੇਖਾਵਤ ਅਤੇ ਸਿਮਰਨਪ੍ਰੀਤ ਕੌਰ ਬਰਾੜ ਨੇ ਪਹਿਲੇ ਓਲੰਪਿਕ ਚੋਣ ਟਰਾਇਲ (ਓਐੱਸਟੀ) ਵਿੱਚ ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਅਤੇ ਮਹਿਲਾਵਾਂ ਦੇ 25 ਮੀਟਰ ਪਿਸਟਲ ਵਿੱਚ ਓਐੱਸਟੀ 2 ਜਿੱਤ ਲਿਆ ਹੈ। ਕਰਣੀ ਸਿੰਘ ਨਿਸ਼ਾਨੇਬਾਜ਼ੀ ਰੇਂਜ ’ਤੇ ਚੱਲ ਰਹੇ ਟਰਾਇਲ ਵਿੱਚ ਭਾਵੇਸ਼ ਨੇ ਫਾਈਨਲ ਵਿੱਚ 34 ਸਕੋਰ ਕੀਤਾ ਅਤੇ ਓਐੱਸਟੀ 1 ਦੇ ਜੇਤੂ ਅਨੀਸ਼ ਭਾਨਵਾਲਾ (29) ਤੋਂ ਅੱਗੇ ਰਿਹਾ। ਮਹਿਲਾ ਵਰਗ ਵਿੱਚ ਸਿਮਰਨਪ੍ਰੀਤ ਨੇ ਪੰਜ ਪੰਜ ਸ਼ਾਟ ਦੀ ਪਹਿਲੀ ਦਸ ਸੀਰੀਜ਼ ਵਿੱਚ 37 ਸਕੋਰ ਕੀਤਾ। ਉਸ ਨੇ ਓਐੱਸਟੀ 1 ਜੇਤੂ ਅਤੇ ਓਲੰਪੀਅਨ ਮਨੂ ਭਾਕਰ ਨੂੰ ਪਛਾੜਿਆ, ਜਿਸ ਨੇ 35 ਸਕੋਰ ਕੀਤਾ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×