ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਰਥਲਾ ਦੀ ਵਿਆਹੁਤਾ ਦੀ ਭੇਤ-ਭਰੀ  ਹਾਲਤ ’ਚ ਮੌਤ

08:36 AM Jul 26, 2020 IST

ਗੁਰਦੇਵ ਸਿੰਘ ਗਹੂੰਣ 
ਬਲਾਚੌਰ, 25 ਜੁਲਾਈ

Advertisement

ਪਿੰਡ ਭਰਥਲਾ ’ਚ ਇੱਕ ਵਿਆਹੁਤਾ ਔਰਤ ਗਗਨਦੀਪ ਕੌਰ ਪਤਨੀ ਸਰਬਜੀਤ ਸਿੰਘ ਨੇ ਦੀ ਭੇਤਭਰੀ ਹਾਲਤ ਵਿੱਚ ਹੋਈ ਮੌਤ ਕਾਰਨ ਗਗਨਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਸਿੰਬਲ ਮਜਾਰਾ ਦੇ ਸੈਂਕੜੇ ਮਰਦ ਅਤੇ ਔਰਤਾਂ ਨੇ ਥਾਣਾ ਕਾਠਗੜ੍ਹ ਅੱਗੇ ਰੋਸ ਧਰਨਾ ਦਿੱਤਾ । ਧਰਨਾਕਾਰੀਆਂ ਨੇ ਲੜਕੀ ਦੇ ਕਾਤਲਾਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।  ਮੌਕੇ ’ਤੇ ਪਹੁੰਚੇ ਡੀ.ਐੱਸ.ਪੀ. ਬਲਾਚੌਰ ਦਵਿੰਦਰ ਸਿੰਘ ਘੁੰਮਣ ਨੇ ਰੋਸ ਪ੍ਰਗਟਾ ਰਹੇ ਵਿਅਕਤੀਆਂ ਨਾਲ ਗੱਲਬਾਤ ਕੀਤੀ ਅਤੇ ਅਗਲੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਉਣ ਲਈ ਥਾਣਾ ਕਾਠਗੜ੍ਹ ਦੇ ਥਾਣਾ ਮੁਖੀ ਇੰਸਪੈਕਟਰ ਪਰਵਿੰਦਰ ਸਿੰਘ ਨੂੰ ਹਦਾਇਤਾਂ ਕੀਤੀਆਂ। ਕਾਠਗੜ੍ਹ ਪੁਲੀਸ ਨੇ ਮ੍ਰਿਤਕ ਗਗਨਦੀਪ ਕੌਰ ਦੇ ਪਿਤਾ ਗੁਰਮੇਲ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਸਰਬਜੀਤ ਸਿੰਘ ਸਾਬੂ, ਕਸ਼ਮੀਰ ਕੌਰ, ਤਰਸੇਮ ਅਤੇ ਅਣਪਛਾਤੀਆਂ ਔਰਤਾਂ ਦੇ ਖਿਲਾਫ ਧਾਰਾ 302, 120 ਬੀ ਅਤੇ 34 ਆਈ.ਪੀ.ਸੀ. ਅਧੀਨ ਕੇਸ ਦਰਜ ਕਰਕੇ ਕਥਿਤ ਦੋਸ਼ੀਆਂ ਨੂੰ ਫੜਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।   

Advertisement

Advertisement
Tags :
ਹਾਲਤਭਰਥਲਾਭੇਤ-ਭਰੀਵਿਆਹੁਤਾ