ਭਾਰਗਵ ਸਿਵਲ ਸਰਜਨ ਦਫ਼ਤਰ ਦੇ ਸੁਪਰਡੈਂਟ ਬਣੇ
10:12 AM Dec 27, 2024 IST
ਲੁਧਿਆਣਾ:
Advertisement
ਸਿਵਲ ਸਰਜਨ ਦਫ਼ਤਰ ਨੇ ਸੰਜੀਵ ਭਾਰਗਵ ਨੂੰ ਸੁਪਰਡੈਂਟ ਵਜੋਂ ਪਦਉੱਨਤ ਕਰਨ ਮਗਰੋਂ ਅੱਜ ਉਨ੍ਹਾਂ ਆਪਣਾ ਨਵਾਂ ਅਹੁਦਾ ਸੰਭਾਲ ਲਿਆ ਹੈ। ਸ੍ਰੀ ਭਾਰਗਵ ਨੇ ਸਿਵਲ ਸਰਜਨ ਦਫ਼ਤਰ ਵਿੱਚ ਆਪਣਾ ਸਫ਼ਰ ਇੱਕ ਕਲਰਕ ਵਜੋਂ ਸ਼ੁਰੂ ਕੀਤਾ ਤੇ ਉਹ ਪਿਛਲੇ ਸਮੇਂ ਤੋਂ ਸੁਪਰਡੈਂਟ ਦਾ ਵਾਧੂ ਚਾਰਜ ਪਹਿਲਾਂ ਹੀ ਸੰਭਾਲ ਰਹੇ ਸਨ। ਸ੍ਰੀ ਭਾਰਗਵ ਨੇ ਕਿਹਾ ਕਿ ਉਹ ਇਸੇ ਤਰ੍ਹਾਂ ਮਿਹਨਤ ਨਾਲ ਕੰਮ ਕਰਨਗੇ। ਸਿਵਲ ਸਰਜਨ ਤੇ ਕਰਮਚਾਰੀਆਂ ਨੇ ਸ੍ਰੀ ਭਾਰਗਵ ਨੂੰ ਸ਼ੁਭਕਾਮਨਾਵਾਂ ਦਿੱਤੀਆਂ। -ਖੇਤਰੀ ਪ੍ਰਤੀਨਿਧ
Advertisement
Advertisement