ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਦਵਾਜ ਵੱਲੋਂ ਮੰਦਰ ਨਾ ਢਾਹੁਣ ਦੀ ਮੰਗ

10:21 AM Jul 05, 2023 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੁਲਾਈ
ਸਿੰਜਾਈ ਅਤੇ ਹੜ੍ਹ ਕੰਟਰੋਲ ਮੰਤਰੀ ਸੌਰਭ ਭਾਰਦਵਾਜ ਨੇ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਪੱਤਰ ਲਿਖ ਕੇ ਮਟਿਆਲਾ ਦੇ ਛਾਵਲਾ ਸਥਿਤ ਪ੍ਰਾਚੀਨ ਹਨੂੰਮਾਨ ਮੰਦਰ ਨੂੰ ਨਾ ਢਾਹੁਣ ਦੀ ਮੰਗ ਕੀਤੀ ਹੈ। ਪੱਤਰ ਰਾਹੀਂ ਐੱਲਜੀ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਛਾਵਲਾ ਪੁਲ ਦੇ ਕੰਢੇ ਬਣੇ ਪ੍ਰਾਚੀਨ ਹਨੂੰਮਾਨ ਮੰਦਰ ਨਾਲ ਇਲਾਕੇ ਦੇ ਲੋਕਾਂ ਦੀ ਆਸਥਾ ਜੁੜੀ ਹੋਈ ਹੈ। ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਪੂਜਾ ਕਰਨ ਲਈ ਆਉਂਦੇ ਹਨ।
ਅਜਿਹੇ ’ਚ ਇਸ ਮੰਦਰ ਨੂੰ ਢਾਹੁਣ ਦੇ ਫੈਸਲੇ ’ਤੇ ਮੁੜ ਵਿਚਾਰ ਕੀਤਾ ਜਾਵੇ ਤਾਂ ਜੋ ਇਲਾਕੇ ਦੇ ਲੋਕਾਂ ਦੀ ਧਾਰਮਿਕ ਆਸਥਾ ਨੂੰ ਠੇਸ ਨਾ ਪਹੁੰਚੇ। ਮੰਤਰੀ ਨੇ ਐੱਲਜੀ ਨੂੰ ਸੂਚਿਤ ਕੀਤਾ ਹੈ ਕਿ ਛਾਵਲਾ ਵਿੱਚ ਇਸ ਪੁਰਾਣੇ ਪੁਲ ਦੇ ਨਾਲ ਲੱਗਦੇ ਦਿੱਲੀ ਸਰਕਾਰ ਵੱਲੋਂ ਨਵਾਂ ਪੁਲ ਬਣਾਇਆ ਗਿਆ ਹੈ ਜੋ ਇੱਕ-ਦੋ ਹਫ਼ਤਿਆਂ ਵਿੱਚ ਚਾਲੂ ਹੋ ਜਾਵੇਗਾ। ਅਜਿਹੀ ਸਥਿਤੀ ਵਿੱਚ ਪੁਰਾਣੇ ਛਾਵਲਾ ਪੁਲ ਤੋਂ ਜਾਣ ਵਾਲੀ ਆਵਾਜਾਈ ਨੂੰ ਨਵੇਂ ਪੁਲ ਤੋਂ ਮੋੜ ਦਿੱਤਾ ਜਾਵੇਗਾ।
ਲਿਖੇ ਪੱਤਰ ਵਿੱਚ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮਟਿਆਲਾ ਤੋਂ ਗੁਲਾਬ ਸਿੰਘ ਨੇ ਇੱਕ ਪੱਤਰ ਰਾਹੀਂ ਚਿੰਤਾ ਜ਼ਾਹਿਰ ਕੀਤੀ ਸੀ ਕਿ ਉਨ੍ਹਾਂ ਦੇ ਹਲਕੇ ਵਿੱਚ ਪੈਂਦੇ ਛਾਵਲਾ ਵਿੱਚ ਇੱਕ ਪ੍ਰਾਚੀਨ ਹਨੂੰਮਾਨ ਮੰਦਰ ਨੂੰ ਢਾਹੁਣ ਦੇ ਹੁਕਮ ਲੈਫਟੀਨੈਂਟ ਗਵਰਨਰ ਵੱਲੋਂ ਪਾਸ ਕੀਤਾ ਗਿਆ ਹੈ ਇਸ ਤੋਂ ਆਸ-ਪਾਸ ਦੇ ਪਿੰਡਾਂ ਦੇ ਲੋਕ ਕਾਫੀ ਚਿੰਤਤ ਹਨ। ਭਾਰਦਵਾਜ ਨੇ ਕਿਹਾ, ‘‘ਅੱਜ ਮੈਂ ਨਜਫਗੜ੍ਹ ਡਰੇਨ ਦਾ ਮੁਆਇਨਾ ਕਰਨ ਗਿਆ ਸੀ, ਉਥੇ ਸਥਾਨਕ ਵਿਧਾਇਕ ਗੁਲਾਬ ਸਿੰਘ ਮੈਨੂੰ ਛਾਵਲਾ ਪੁਲ ਨੇੜੇ ਪ੍ਰਾਚੀਨ ਹਨੂੰਮਾਨ ਮੰਦਰ ਲੈ ਗਏ। ਉੱਥੇ ਮੌਜੂਦ ਕਈ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਪੁਲ ’ਤੇ ਅਤੇ ਇਸ ਇਲਾਕੇ ’ਚ ਕਈ ਹਾਦਸੇ ਵਾਪਰ ਚੁੱਕੇ ਹਨ। ਜਿਸ ਤੋਂ ਬਾਅਦ ਪਿੰਡ ਦੇ ਬਜ਼ੁਰਗਾਂ ਨੇ ਇੱਥੇ ਹਨੂੰਮਾਨ ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ ਸੀ।’’

Advertisement

Advertisement
Tags :
ਢਾਹੁਣਭਾਰਦਵਾਜਮੰਦਰਵੱਲੋਂ
Advertisement