ਭਾਰਦਵਾਜ ਵੱਲੋਂ ਤਿੰਨ ਮੁਹੱਲਾ ਕਲੀਨਿਕਾਂ ਦਾ ਉਦਘਾਟਨ
08:54 AM Aug 31, 2024 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਅਗਸਤ
ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਤੁਗਲਕਾਬਾਦ ਵਿਧਾਨ ਸਭਾ ਇਲਾਕੇ ਵਿੱਚ ਤਿੰਨ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਸ ਪਾਰਟੀ ਦਾ ਮੁੱਖ ਮੰਤਰੀ ਜੇਲ੍ਹ ਵਿੱਚ ਹੈ, ਉਪ ਮੁੱਖ ਮੰਤਰੀ ਜੇਲ੍ਹ ਵਿੱਚ ਹੈ, ਸਿਹਤ ਮੰਤਰੀ ਜੇਲ੍ਹ ਵਿੱਚ ਹੈ, ਉਸ ਪਾਰਟੀ ਉਪਰ ਕੀ ਬੀਤਦਾ ਹੋਵੇਗਾ। ਜਾਂ ਤਾਂ ਪਾਰਟੀ ਡਿੱਗਦੀ ਹੈ ਜਾਂ ਸਰਕਾਰ ਡਿੱਗਦੀ ਹੈ। ਪਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਲੋਕ ਹਿੱਤਾਂ ਲਈ ਵਿਕਾਸ ਕਾਰਜ ਕਰ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਅੱਜ ਲੋਕਾਂ ਨੂੰ ਨਵੇਂ ਤੋਹਫੇ ਵਜੋਂ ਦਿੱਤੇ ਗਏ ਤਿੰਨ ਮੁਹੱਲਾ ਕਲੀਨਿਕ ਹਨ। ਇਸ ਦੌਰਾਨ ਮੰਤਰੀ ਸੌਰਭ ਭਾਰਦਵਾਜ ਨੇ ਦੱਸਿਆ ਕਿ ਹੁਣ ਤੱਕ ਦਿੱਲੀ ਵਿੱਚ ਲਗਪਗ 550 ਮੁਹੱਲਾ ਕਲੀਨਿਕ ਬਣਾਏ ਜਾ ਚੁੱਕੇ ਹਨ।
Advertisement
Advertisement