ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬ ’ਚ ਭਾਰਤੀ ਸਾਹਿਤ ਅਕੈਡਮੀ ਦਿੱਲੀ ਕਰਵਾਏਗੀ ਸਮਾਗਮ: ਬੂਟਾ ਸਿੰਘ ਚੌਹਾਨ

09:32 PM Feb 01, 2023 IST

ਗੁਰਦੀਪ ਸਿੰਘ ਲਾਲੀ

Advertisement

ਸੰਗਰੂਰ, 1 ਫਰਵਰੀ

ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਤਿੰਨ ਮੈਂਬਰੀ ਕਮੇਟੀ ਦੇ ਮੈਂਬਰ ਅਤੇ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਹੈ ਕਿ ਅਕੈਡਮੀ ਵਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਸਾਹਿਤਕ ਸਮਾਗਮ ਕਰਵਾਏ ਜਾਣਗੇ ਅਤੇ ਪੰਜਾਬੀ ਸਾਹਿਤ ਨੂੰ ਉੱਚਾ ਚੁੱਕਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਪੰਜਾਬ ਸਰਕਾਰ ਵਲੋਂ ਭਾਰਤੀ ਸਾਹਿਤ ਅਕੈਡਮੀ ਲਈ ਭੇਜੇ ਤਿੰਨ ਲੇਖਕਾਂ ਦੇ ਪੈਨਲ ਵਿਚੋਂ ਮੈਂਬਰ ਚੁਣੇ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੇ ਤਿੰਨ ਮੈਂਬਰਾਂ ਵਿਚੋਂ 11 ਮਾਰਚ ਨੂੰ ਅਕੈਡਮੀ ਦੇ ਚੇਅਰਮੈਨ ਦੀ ਚੋਣ ਹੋਵੇਗੀ ਅਤੇ ਚੁਣੇ ਮੈਂਬਰਾਂ ਵਿਚੋਂ ਕਨਵੀਨਰ ਵੀ ਚੁਣਿਆ ਜਾਵੇਗਾ। ਕਨਵੀਨਰ ਦੀ ਚੋਣ ਵਿੱਚ ਇਹ ਚੁਣੇ ਗਏ ਤਿੰਨ ਮੈਂਬਰ ਸੱਤ ਮੈਂਬਰ ਹੋਰ ਨਾਮਜ਼ਦ ਕਰਨਗੇ। ਇਹ 10 ਮੈਂਬਰੀ ਟੀਮ ਅਗਲੇ ਪੰਜ ਸਾਲਾਂ ਲਈ ਕੰਮ ਕਰੇਗੀ। ਉਨ੍ਹਾਂ ਦੱਸਿਆ ਕਿ ਅਕੈਡਮੀ ਵੱਲੋਂ ਹਰ ਸਾਲ ਪੰਜਾਬੀ ਦੀ ਚੰਗੀ ਪੁਸਤਕ ਨੂੰ ਚੁਣ ਕੇ ਇਨਾਮ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਯੁਵਾ ਸਾਹਿਤ ਐਵਾਰਡ, ਇਕ ਬਾਲ ਸਾਹਿਤ ਐਵਾਰਡ ਅਤੇ ਹੋਰ ਭਾਸ਼ਾਵਾਂ ਵਿੱਚੋਂ ਪੰਜਾਬੀ ਵਿਚ ਅਨੁਵਾਦ ਕੀਤੀ ਗਈ ਪੁਸਤਕ ਨੂੰ ਐਵਾਰਡ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਟੀਮ ਨੇ ਪੰਜਾਬ ਵਿਚ ਨਾਮਾਤਰ ਸਮਾਗਮ ਕੀਤੇ ਅਤੇ ਭਾਰਤ ਦੇ ਸੈਰਸਪਾਟੇ ਵਾਲੇ ਪਹਾੜੀ ਇਲਾਕਿਆਂ ‘ਚ ਜਾ ਕੇ ਸਮਾਗਮ ਕਰਨ ਨੂੰ ਪਹਿਲ ਦਿੱਤੀ, ਜਦ ਕਿ ਇਸ ਵਾਰ ਇਹ ਪੁਰਾਣੀ ਰੀਤ ਨੂੰ ਤੋੜਿਆ ਜਾਵੇਗਾ ਤੇ ਹੋਰ ਪੰਜਾਬੀਆਂ ਦੀ ਵਸੋਂ ਵਾਲੇ ਖ਼ੇਤਰਾਂ ਵਿੱਚ ਵੀ ਸਾਹਿਤਕ ਸਮਾਗਮ ਕੀਤੇ ਜਾਣਗੇ।

Advertisement

Advertisement
Advertisement