For the best experience, open
https://m.punjabitribuneonline.com
on your mobile browser.
Advertisement

ਭਰਤਗੜ੍ਹ ਸਕੂਲ ਬਣਾਇਆ ਜਾਵੇਗਾ ਸਕੂਲ ਆਫ ਐਮੀਨੈਂਸ: ਬੈਂਸ

06:38 AM Sep 01, 2024 IST
ਭਰਤਗੜ੍ਹ ਸਕੂਲ ਬਣਾਇਆ ਜਾਵੇਗਾ ਸਕੂਲ ਆਫ ਐਮੀਨੈਂਸ  ਬੈਂਸ
ਪਹਿਲਵਾਨਾਂ ਦੀ ਹੱਥ ਜੋੜੀ ਕਰਵਾਉਂਦੇ ਹੋਏ ਮੰਤਰੀ ਹਰਜੋਤ ਸਿੰਘ ਬੈਂਸ ਤੇ ਪ੍ਰਬੰਧਕ।
Advertisement

ਜਗਮੋਹਨ ਸਿੰਘ
ਘਨੌਲੀ, 31 ਅਗਸਤ
ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਜੱਦੀ ਪਿੰਡ ਭਰਤਗੜ੍ਹ ਦੇ ਵਸਨੀਕਾਂ ਵੱਲੋਂ ਬਾਬਾ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ। ਬਾਬਾ ਪਰਮਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਦੀ ਅਗਵਾਈ ਤੇ ਨੰਬਰਦਾਰ ਉਜਾਗਰ ਸਿੰਘ ਦੀ ਦੇਖ-ਰੇਖ ਅਧੀਨ ਕਰਵਾਏ ਦੰਗਲ ਦੌਰਾਨ ਵੱਡੀ ਗਿਣਤੀ ਪਹਿਲਵਾਨਾਂ ਜੌਹਰ ਦਿਖਾਏ। ਝੰਡੀ ਦੀ ਕੁਸ਼ਤੀ ਦਾ ਮੁਕਾਬਲਾ ਤਾਲਬ ਬਾਬਾ ਫਲਾਹੀ ਅਤੇ ਬਿੰਨਾ ਦਿੱਲੀ ਵਿਚਕਾਰ ਹੋਇਆ। ਇਸ ਦੌਰਾਨ ਤਾਲਬ ਬਾਬਾ ਫਲਾਹੀ ਨੇ ਬਿੰਨਾ ‌ਦਿੱਲੀ ਨੂੰ ਚਿੱਤ ਕਰ ਕੇ ਝੰਡੀ ਦੀ ਕੁਸ਼ਤੀ ਜਿੱਤੀ।
ਦੰਗਲ ਦੌਰਾਨ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਪਹੁੰਚੇ ਤੇ ਉਨ੍ਹਾਂ ਭਰਤਗੜ੍ਹ ਦੇ ਸੀਨੀਅਰ ਸੈਕੰਡਰੀ ਸਕੂਲ ਨੂੰ ਸਕੂਲ ਆਫ ਐਮੀਨੈਂਸ ਬਣਾਉਣ ਦਾ ਐਲਾਨ ਕਰਦਿਆਂ ਦੱਸਿਆ ਕਿ ਇਸ ਮਕਸਦ ਲਈ ਸਕੂਲ ਨੂੰ 40 ਲੱਖ ਰੁਪਏ ਦੀ ਗਰਾਂਟ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਸਕੂਲ ਦੇ ਖੇਡ ਮੈਦਾਨ ਅਤੇ ਭਰਤਗੜ੍ਹ ਵਿੱਚ ਨੌਜਵਾਨਾਂ ਦੇ ਅਭਿਆਸ ਲਈ ਬਣਾਏ ਜਾ ਰਹੇ ਇੱਕ ਹੋਰ ਖੇਡ ਮੈਦਾਨ ਲਈ ਵੀ ਪੰਜ ਪੰਜ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਕੁਸ਼ਤੀ ਦੰਗਲ ਦੌਰਾਨ ਬਾਬਾ ਹਰਭਜਨ ਸਿੰਘ ਕਾਰ ਸੇਵਾ ਮੰਜੀ ਸਾਹਿਬ ਭਰਤਗੜ੍ਹ, ਕਮਿੱਕਰ ਸਿੰਘ ਡਾਢੀ ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਆਨੰਦਪੁਰ ਸਾਹਿਬ, ਜੁਝਾਰ ਸਿੰਘ ਆਸਪੁਰ, ਜ਼ਿਲ੍ਹਾ ਪਰਿਸ਼ਦ ਮੈਂਬਰ ਨਰਿੰਦਰ ਪੁਰੀ, ਸਰਪੰਚ ਸੁਖਦੀਪ ਸਿੰਘ, ਗੁਰਨਾਮ ਸਿੰਘ ਝੱਜ ਆਦਿ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਹੋਏ। ਦੰਗਲ ਨੂੰ ਸਫ਼ਲ ਬਣਾਉਣ ਵਿੱਚ ਸੁਨੀਲ ਗਰਗ, ਸਾਬਕਾ ਸਰਪੰਚ ਯੋਗੇਸ਼ ਪੁਰੀ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।

Advertisement

Advertisement
Advertisement
Author Image

Advertisement