ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਵਿਕਾਸ ਪਰਿਸ਼ਦ ਨੇ ਪੰਛੀਆਂ ਲਈ ਮਿੱਟੀ ਦੇ ਕਸੋਰੇ ਵੰਡੇ

08:05 AM Jun 12, 2024 IST
ਜ਼ੀਰਾ ਵਿਚ ਮਿੱਟੀ ਦੇ ਕਸੋਰੇ ਵੰਡਦੇ ਹੋਏ ਭਾਰਤ ਵਿਕਾਸ ਪਰਿਸ਼ਦ ਦੇ ਆਗੂ।

ਪੱਤਰ ਪ੍ਰੇਰਕ
ਜ਼ੀਰਾ, 11 ਜੂਨ
ਭਾਰਤ ਵਿਕਾਸ ਪਰਿਸ਼ਦ ਜ਼ੀਰਾ ਵੱਲੋਂ ਪੰਛੀਆਂ ਨੂੰ ਪਾਣੀ ਪਿਆਉਣ ਵਾਸਤੇ ਮਿੱਟੀ ਦੇ ਕਸੋਰੇ ਵੰਡੇ ਗਏ। ਇਸ ਮੌਕੇ ਸੰਸਥਾ ਦੇ ਸਟੇਟ ਉਪ ਪ੍ਰਧਾਨ ਸਤਿੰਦਰ ਸਚਦੇਵਾ, ਪ੍ਰਧਾਨ ਅਨਿਲ ਬਜਾਜ ਨੇ ਕਿਹਾ ਕਿ ਅੱਤ ਦੀ ਗਰਮੀ ਵਿੱਚ ਪੰਛੀਆਂ ਨੂੰ ਪੀਣ ਲਈ ਪਾਣੀ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਆਪਣੇ ਘਰ ਦੀ ਛੱਤ ’ਤੇ ਮਿੱਟੀ ਦੇ ਕਸੋਰੇ ਪਾਣੀ ਨਾਲ ਭਰ ਕੇ ਰੱਖਣੇ ਚਾਹੀਦੇ ਹਨ ਤਾਂ ਜੋ ਬੇਜ਼ੁਬਾਨ ਪੰਛੀ ਆਪਣੀ ਪਿਆਸ ਮਿਟਾ ਸਕਣ। ਉਨ੍ਹਾਂ ਕਿਹਾ ਕਿ ਸਟੀਲ ਜਾਂ ਹੋਰ ਬਰਤਨਾਂ ਵਿੱਚ ਪਾਣੀ ਗਰਮ ਹੋ ਜਾਂਦਾ ਹੈ ਜਦਕਿ ਮਿੱਟੀ ਦੇ ਕਸੋਰਿਆਂ ਵਿੱਚ ਪਾਣੀ ਠੰਢਾ ਰਹਿੰਦਾ ਹੈ। ਇਸ ਮੌਕੇ ਸੰਸਥਾ ਵੱਲੋਂ 200 ਦੇ ਕਰੀਬ ਰਾਹਗੀਰਾਂ ਨੂੰ ਮਿੱਟੀ ਦੇ ਕਸੋਰੇ ਵੰਡੇ ਗਏ। ਇਸ ਮੌਕੇ ਸਟੇਟ ਉਪ ਪ੍ਰਧਾਨ ਸਤਿੰਦਰ ਸੱਚਦੇਵਾ, ਚੇਅਰਮੈਨ ਮਹਿੰਦਰ ਪਾਲ, ਪ੍ਰਧਾਨ ਅਨਿਲ ਬਜਾਜ, ਸਟੇਟ ਕਨਵੀਨਰ ਨਵੀਨ ਸੱਚਦੇਵਾ, ਸੀਨੀਅਰ ਉਪ ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂ, ਉਪ ਪ੍ਰਧਾਨ ਸੋਨੂ ਗੁਜਰਾਲ, ਐਡਵਾਈਜ਼ਰ ਵਿਜੇ ਮੋਂਗਾ, ਖਜਾਨਚੀ ਗੁਰਬਖਸ਼ ਸਿੰਘ ਵਿੱਜ, ਪ੍ਰੈਸ ਸਕੱਤਰ ਗੌਰਵ ਗੌੜ, ਪ੍ਰਧਾਨ ਕਾਲੀ ਮਾਤਾ ਮੰਦਰ ਖੰਡ ਮਿਲ ਜ਼ੀਰਾ ਤਰਸੇਮ ਜਨੇਜਾ, ਮਾਸਟਰ ਹਰਭਜਨ ਸਿੰਘ, ਓਮ ਪ੍ਰਕਾਸ਼ ਪੁਰੀ ਤੇ ਹੋਰ ਹਾਜ਼ਰ ਸਨ।

Advertisement

Advertisement