ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਵਿਕਾਸ ਪਰਿਸ਼ਦ ਨੇ ਸਥਾਪਨਾ ਦਿਵਸ ਮਨਾਇਆ

10:07 AM Jul 11, 2024 IST

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 10 ਜੁਲਾਈ
ਭਾਰਤ ਵਿਕਾਸ ਪਰਿਸ਼ਦ ਦੀ ਸਥਾਨਕ ਇਕਾਈ ਨੇ ਅੱਜ ਆਪਣਾ 62ਵਾਂ ਸਥਾਪਨਾ ਦਿਵਸ ਮਨਾਇਆ। ਪਰਿਸ਼ਦ ਦੇ ਸੰਸਥਾਪਕ ਡਾ. ਸੂਰਜ ਪ੍ਰਕਾਸ਼ ਦੇ ਜਨਮ ਦਿਨ ’ਤੇ ਉਨ੍ਹਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਪਰਿਸ਼ਦ ਦੇ ਪ੍ਰਧਾਨ ਸੁਖਦੇਵ ਗਰਗ ਤੇ ਸਕੱਤਰ ਸ਼ਸ਼ੀ ਭੂਸ਼ਨ ਜੈਨ ਨੇ ਕਿਹਾ ਕਿ ਭਾਰਤ ਵਿਕਾਸ ਪਰਿਸ਼ਦ ਪੂਰੀ ਤਰ੍ਹਾਂ ਇਕ ਸਵਦੇਸ਼ੀ ਅਤੇ ਗੈਰ-ਸਿਆਸੀ ਸੰਗਠਨ ਹੈ। ਡਾ. ਸੂਰਜ ਪ੍ਰਕਾਸ਼ ਨੇ ਪਰਿਸ਼ਦ ਦੀ ਸਥਾਪਨਾ 10 ਜੁਲਾਈ 1963 ਨੂੰ ਸੰਪਰਕ, ਸਹਿਯੋਗ, ਸੰਸਕਾਰ, ਸੇਵਾ ਤੇ ਸਮਰਪਣ ਦੇ ਪੰਜ ਮਨੋਰਥਾਂ ਨੂੰ ਲੈ ਕੀਤੀ ਸੀ ਅਤੇ ਮੌਜੂਦ ਸਮੇਂ ਪਰਿਸ਼ਦ ਇਕ ਵੱਡਾ ਦਰੱਖ਼ਤ ਦਾ ਆਕਾਰ ਲੈ ਚੁੱਕੀ ਹੈ। ਉਨ੍ਹਾਂ ਕਿਹਾ ਕਿ ਡਾ. ਸੂਰਜ ਪ੍ਰਕਾਸ਼ ਇਕ ਤਨਦੇਹੀ ਨਾਲ ਡਿਊਟੀ ਪ੍ਰਤੀ ਚੇਤੰਨ ਵਿਅਕਤੀ ਸਨ। ਉਨ੍ਹਾਂ ਆਪਣੇ ਸਾਰੇ ਫ਼ਰਜ਼ ਪਰਿਵਾਰ, ਮਰੀਜ਼ਾਂ ਅਤੇ ਸਮਾਜ ਪ੍ਰਤੀ ਪੂਰੀ ਸ਼ਰਧਾ ਅਤੇ ਇਮਾਨਦਾਰੀ ਨਾਲ ਨਿਭਾਏ। ਅਸਲ ’ਚ ਉਨ੍ਹਾਂ ਇਕ ਉਦਾਹਰਨ ਸਥਾਪਤ ਕੀਤੀ ਕਿ ਕਿਵੇਂ ਪੇਸ਼ੇਵਰ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ ਸਮਾਜ ਸੇਵਾ ਨੂੰ ਨਿਭਾਇਆ ਜਾ ਸਕਦਾ ਹੈ। ਇਸ ਮੌਕੇ ਚੇਅਰਮੈਨ ਕੁਲਭੂਸ਼ਨ ਗੁਪਤਾ, ਕਨਵੀਨਰ ਡਾ. ਚੰਦਰ ਮੋਹਨ ਓਹਰੀ, ਖਜ਼ਾਨਚੀ ਰਾਜੇਸ਼ ਲੂੰਬਾ, ਵਾਈਸ ਪ੍ਰਧਾਨ ਜਵਾਹਰ ਲਾਲ ਵਰਮਾ, ਮਨੀਸ਼ ਚੁੱਘ ਆਦਿ ਹਾਜ਼ਰ ਸਨ।

Advertisement

Advertisement