For the best experience, open
https://m.punjabitribuneonline.com
on your mobile browser.
Advertisement

ਭਾਰਤ ਵਿਕਾਸ ਪਰਿਸ਼ਦ ਨੇ ਤੀਆਂ ਮਨਾਈਆਂ

09:43 AM Aug 20, 2024 IST
ਭਾਰਤ ਵਿਕਾਸ ਪਰਿਸ਼ਦ ਨੇ ਤੀਆਂ ਮਨਾਈਆਂ
ਮਾਨਸਾ ਵਿੱਚ ਤੀਆਂ ਮਨਾਉਂਦੀਆਂ ਹੋਈਆਂ ਮਹਿਲਾਵਾਂ। -ਫੋਟੋ: ਮਾਨ
Advertisement

ਮਾਨਸਾ:

Advertisement

ਇਥੇ ਵਿੱਦਿਆ ਭਾਰਤੀ ਸਕੂਲ ਵਿੱਚ ਭਾਰਤ ਵਿਕਾਸ ਪਰਿਸ਼ਦ ਮਾਨਸਾ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਵਿੱਚ ਲੋਕ ਗੀਤ, ਗਿੱਧਾ, ਬੱਚਿਆਂ ਦੀਆਂ ਖੇਡਾਂ ਅਤੇ ਔਰਤਾਂ ਨੇ ਕਿੱਕਲੀ, ਬੋਲੀਆਂ ਦਾ ਆਨੰਦ ਮਾਣਿਆ। ਇਸ ਮੌਕੇ ਪੰਜਾਬੀ ਵਿਰਸੇ ਨਾਲ ਸਬੰਧਤ ਬੁਝਾਰਤ ਅਤੇ ਖੇਡਾਂ ਖੇਡੀਆਂ ਗਈਆਂ। ਇਸ ਦੌਰਾਨ ਔਰਤਾਂ ਨੇ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਕੀਤਾ। ਰੀਤੂ ਅਤੇ ਵੀਨਾ ਭੰਮਾ ਨੇ ਸਟੇਜ ਸੰਭਾਲਿਆ। ਅੰਤ ਵਿੱਚ ਪ੍ਰਧਾਨ ਗੁਰਮੰਤਰ ਸਿੰਘ ਨੇ ਸਮੂਹ ਮਹਿਲਾਵਾਂ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈ ਦਿੰਦੇ ਹੋਏ ਸੱਭਿਆਚਾਰਕ ਅਤੇ ਵਿਰਸੇ ਨੂੰ ਦਰਸਾਉਂਦੇ ਹੋਏ ਇਸ ਪਵਿੱਤਰ ਤਿਉਹਾਰ ਦਾ ਮਹੱਤਵ ਦੱਸਿਆ। ਇਸ ਸਮਾਗਮ ਦੌਰਾਨ ਪਰਿਸ਼ਦ ਦੀ ਸਟੇਟ ਮਹਿਲਾ ਪ੍ਰਮੁੱਖ ਅਰਸ਼ੀ, ਬਰਾਂਚ ਮਹਿਲਾ ਪ੍ਰਮੁੱਖ ਮੀਨਾਕਸ਼ੀ ਅਤੇ ਸਮੂਹ ਮੈਂਬਰਾਂ ਨੇ ਪਰਿਵਾਰ ਸਣੇ ਸ਼ਮੂਲੀਅਤ ਕੀਤੀ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement