For the best experience, open
https://m.punjabitribuneonline.com
on your mobile browser.
Advertisement

ਭਾਰਤ ਮਾਲਾ ਪ੍ਰਾਜੈਕਟ: ਮੈਟੀਰੀਅਲ ਲਿਆਉਣ ਵਾਲੇ ਵਾਹਨਾਂ ਨੇ ਸੜਕਾਂ ਤੋੜੀਆਂ: ਭੁੱਟਾ

06:45 AM Mar 05, 2024 IST
ਭਾਰਤ ਮਾਲਾ ਪ੍ਰਾਜੈਕਟ  ਮੈਟੀਰੀਅਲ ਲਿਆਉਣ ਵਾਲੇ ਵਾਹਨਾਂ ਨੇ ਸੜਕਾਂ ਤੋੜੀਆਂ  ਭੁੱਟਾ
Advertisement

ਫ਼ਤਹਿਗੜ੍ਹ ਸਾਹਿਬ: ਪੰਜਾਬ ਵਿੱਚ ਨਵੇਂ ਬਣ ਰਹੇ ਭਾਰਤ ਮਾਲਾ ਪ੍ਰਾਜੈਕਟ ਸਬੰਧੀ ਮਟੀਰੀਅਲ ਲਿਅਉਣ ਵਾਲੇ ਵਾਹਨਾਂ ਨੇ ਆਲੇ-ਦੁਆਲੇ ਦੀਆਂ ਸਾਰੀਆਂ ਸੜਕਾਂ ਤੋੜ ਦਿੱਤੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਅੱਜ ਟੁੱਟੀਆਂ ਸੜਕਾਂ ਦਾ ਮੌਕਾ ਦੇਖਦੇ ਹੋਏ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਮਾਲਾ ਪ੍ਰਾਜੈਕਟ ਨਾਲ ਲੱਗਦੀਆਂ ਲਿੰਕ ਸੜਕਾਂ ਦੀ ਮਾਲ ਚੁੱਕਣ ਦੀ ਸਮਰੱਥਾ ਚਾਰ ਤੋਂ ਪੰਜ ਤੱਕ ਟਨ ਤੱਕ ਦੀ ਹੈ ਪ੍ਰੰਤੂ ਅਜੋਕੇ ਸਮੇਂ ਦੌਰਾਨ ਇਨ੍ਹਾਂ ਸੜਕਾਂ ’ਤੇ 40 ਤੋਂ 70 ਟਨ ਤੱਕ ਪ੍ਰਤੀ ਵਾਹਨ ਰਾਹੀ ਮਿੱਟੀ, ਰੇਤਾ, ਬਜਰੀ ਅਤੇ ਸੀਮਿੰਟ ਆਦਿ ਦੀ ਢੋਆ-ਢੁਆਈ ਹੋ ਰਹੀ ਹੈ ਜਿਸ ਕਾਰਨ ਉਵਰਲੋਡ ਟਿੱਪਰਾਂ ਨੇ ਪੇਂਡੂ ਸੜਕਾਂ ਤੋੜ ਦਿੱਤੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਵਿੱਤੀ ਨੁਕਸਾਨ ਵੱਲ ਧਿਆਨ ਦੇ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੋ ਰਹੀਆਂ ਅਣਗਹਿਲੀਆਂ ਦਾ ਨੋਟਿਸ ਲਿਆ ਜਾਵੇ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×