ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭੰਸਾਲੀ ਵੱਲੋਂ ‘ਹੀਰਾਮੰਡੀ’ ਦੇ ਦੂਜੇ ਸੀਜ਼ਨ ਦਾ ਐਲਾਨ

07:38 AM Jun 04, 2024 IST

ਮੁੰਬਈ:

Advertisement

ਹਾਲ ਹੀ ਵਿੱਚ ਓਟੀਟੀ ਮੰਚ ‘ਨੈੱਟਫਲਿਕਸ’ ਉਤੇ ਰਿਲੀਜ਼ ਹੋਈ ਸੀਰੀਜ਼ ‘ਹੀਰਾਮੰਡੀ: ਦਿ ਡਾਇਮੰਡ ਬਾਜ਼ਾਰ’ ਦੇ ਨਿਰਮਾਤਾਵਾਂ ਨੇ ਇਸ ਦੇ ਦੂਜੇ ਸੀਜ਼ਨ ਦਾ ਐਲਾਨ ਕੀਤਾ ਹੈ। ਇਹ ਓਟੀਟੀ ’ਤੇ ਸੰਜੈ ਲੀਲਾ ਭੰਸਾਲੀ ਦੀ ਪਹਿਲੀ ਸੀਰੀਜ਼ ਸੀ। ਸੀਰੀਜ਼ ਵਿੱਚ ਆਦਿਤੀ ਰਾਓ ਹੈਦਰੀ, ਮਨੀਸ਼ਾ ਕੋਇਰਾਲਾ, ਰਿਚਾ ਚੱਢਾ, ਸ਼ਰਮੀਨ ਸੇਗਲ ਮੁੱਖ ਕਿਰਦਾਰਾਂ ’ਚ ਸਨ। ਪਹਿਲੇ ਸੀਜ਼ਨ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਕਾਮਯਾਬੀ ਲਈ ਭੰਸਾਲੀ ਨੇ ਧੰਨਵਾਦ ਕਰਦਿਆਂ ਕਿਹਾ, ‘‘ਸੀਰੀਜ਼ ‘ਹੀਰਾਮੰਡੀ: ਦਿ ਡਾਇਮੰਡ ਬਾਜ਼ਾਰ’ ਨੂੰ ਇੰਨਾ ਪਿਆਰ ਦੇਣ ਲਈ ਧੰਨਵਾਦ। ਮੈਨੂੰ ਇਹ ਐਲਾਨ ਕਰ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਜਲਦੀ ਹੀ ਇਸ ਦਾ ਸੀਜ਼ਨ-2 ਲੈ ਕੇ ਆ ਰਹੇ ਹਾਂ।’’ ਇਸ ਵਾਰ ਹੀਰਾਮੰਡੀ ਦੀਆਂ ਔਰਤਾਂ ਦੇਸ਼ ਦੀ ਵੰਡ ਤੋਂ ਬਾਅਦ ਭਾਰਤ ਆ ਕੇ ਹਿੰਦੀ ਅਤੇ ਬੰਗਾਲੀ ਫਿਲਮ ਜਗਤ ਵਿੱਚ ਸੈੱਟ ਹੁੰਦੀਆਂ ਨਜ਼ਰ ਆਉਣਗੀਆਂ। -ਆਈਏਐੱਨਐੱਸ

Advertisement
Advertisement
Advertisement