For the best experience, open
https://m.punjabitribuneonline.com
on your mobile browser.
Advertisement

ਮਾਤ-ਪਿਤਾ ਮੰਦਰ ਵਿੱਚ ਭੰਡਾਰਾ

06:27 AM May 06, 2024 IST
ਮਾਤ ਪਿਤਾ ਮੰਦਰ ਵਿੱਚ ਭੰਡਾਰਾ
ਸੁਸ਼ਮਾ ਸ਼ਰਮਾ ਭਜਨ ਗਾਉਂਦੇ ਹੋਏ। -ਫੋਟੋ: ਚਿੱਲਾ
Advertisement

ਪੱਤਰ ਪ੍ਰੇਰਕ
ਬਨੂੜ, 5 ਮਈ
ਪਿੰਡ ਖਲੌਰ ਵਿੱਚ ਬਨੂੜ-ਅੰਬਾਲਾ ਹਾਈਵੇਅ ਰੋਡ ’ਤੇ ਸਥਿਤ ਮਾਤ-ਪਿਤਾ ਗਊਧਾਮ ਵਿੱਚ ਬਿਨਾਂ ਕਿਸੇ ਮੂਰਤੀ ਤੋਂ ਬਣਾਏ ਜਾ ਰਹੇ ਵਿਸ਼ਵ ਦੇ ਪਹਿਲੇ ਮਾਤ-ਪਿਤਾ ਮੰਦਰ ਵਿੱਚ 150ਵਾਂ ਮਹੀਨਾਵਾਰ ਭੰਡਾਰਾ ਕਰਾਇਆ ਗਿਆ। ਇਸ ਵਿੱਚ ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰਨਾਂ ਸੂਬਿਆਂ ਤੋਂ ਸੈਂਕੜੇ ਗਊ ਭਗਤਾਂ ਨੇ ਹਿੱਸਾ ਲਿਆ। ਇਸ ਮੌਕੇ ‘ਐਸਓਐਸ’ ਰਾਜਪੁਰਾ ਦੇ ਅਨਾਥ ਆਸ਼ਰਮ ਤੋਂ ਵਿਸ਼ੇਸ਼ ਤੌਰ ’ਤੇ ਬੁਲਾਏ ਬੱਚਿਆਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਭਜਨ ਗਾਇਕਾ ਸੁਸ਼ਮਾ ਸ਼ਰਮਾ ਨੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਮੀਨਾਕਸ਼ੀ ਗੁਪਤਾ ਨੇ ਆਪਣੇ ਪਤੀ ਮਰਹੂਮ ਸਤਿੰਦਰ ਪਾਲ ਗੁਪਤਾ ਦੀ ਬਰਸੀ ਨੂੰ ਸਮਰਪਿਤ ਭੰਡਾਰਾ ਕਰਵਾਇਆ। ਸੰਸਥਾਪਕ ਗੋਚਰ ਦਾਸ ਗਿਆਨ ਚੰਦ ਵਾਲੀਆ ਨੇ ਕਿਹਾ ਕਿ ਮਾਤਾ-ਪਿਤਾ ਦੀ ਸਿਫ਼ਤ-ਸਾਲਾਹ ਦਾ ਜਾਪ ਕਰਨ ਨਾਲ ਸੰਸਾਰ ਵਿਚ ਸ਼ਾਂਤੀ ਆਵੇਗੀ ਤੇ ਇਸ ਮੰਦਿਰ ਦਾ ਉਦੇਸ਼ ਮਾਪਿਆਂ ਦਾ ਸਤਿਕਾਰ ਬਹਾਲ ਕਰਾਉਣਾ ਹੈ।

Advertisement

Advertisement
Author Image

Advertisement
Advertisement
×