ਭਾਨਾ ਸਿੱਧੂ ਮਾਮਲਾ: ਸਮਰਥਕਾਂ ਤੇ ਪੁਲੀਸ ਵਿਚਾਲੇ ਮੀਟਿੰਗ ਬੇਸਿੱਟਾ
06:04 PM Jan 31, 2024 IST
ਲਖਵੀਰ ਸਿੰਘ ਚੀਮਾ
ਟੱਲੇਵਾਲ, 31 ਜਨਵਰੀ
ਭਾਨਾ ਸਿੱਧੂ ਦੇ ਮਾਮਲੇ ’ਤੇ ਅੱਜ ਬਰਨਾਲਾ ਦੇ ਰੈੱਸਟ ਹਾਊਸ ’ਚ ਦੂਸਰੀ ਵਾਰ ਪੁਲੀਸ ਅਤੇ ਭਾਨਾ ਸਿੱਧੂ ਸਮਰਥਕਾਂ ਦਰਮਿਆਨ ਮੀਟਿੰਗ ਬੇਸਿੱਟਾ ਰਹੀ। ਅੱਜ ਦੀ ਮੀਟਿੰਗ ਵਿੱਚ ਭਾਨਾ ਸਿੱਧੂ ਵਲੋਂ ਲੱਖਾ ਸਿੰਘ ਸਿਧਾਣਾ, ਕਿਸਾਨ ਆਗੂ ਸੁਰਜੀਤ ਸਿੰਘ ਫੂਲ, ਕਾਕਾ ਸਿੰਘ ਕੋਟੜਾ, ਦਿਲਬਾਗ ਸਿੰਘ ਹਰੀਗੜ੍ਹ, ਰੁਲਦੂ ਸਿੰਘ ਮਾਨਸਾ, ਜਗਸੀਰ ਸਿੰਘ ਛੀਨੀਵਾਲ, ਅਮਰਿੰਦਰ ਸਿੰਘ ਸਭਰਾ ਸ਼ਾਮਲ ਸਨ। ਪੰਜਾਬ ਪੁਲੀਸ ਵਲੋਂ ਏਡੀਜੀਪੀ ਜਸਕਰਨ ਸਿੰਘ, ਡੀਆਈਜੀ ਪਟਿਆਲਾ ਰੇਂਜ ਹਰਚੰਦ ਸਿੰਘ ਭੁੱਲਰ, ਐੱਸਐੱਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਸ਼ਾਮਲ ਸਨ। ਚਾਰ ਘੰਟੇ ਚੱਲੀ ਦੋ ਗੇੜਾਂ ਦੀ ਮੀਟਿੰਗ ਵਿੱਚ ਕੋਈ ਨਤੀਜਾ ਨਹੀਂ ਨਿਕਲਿਆ। ਮੀਟਿੰਗ ਉਪਰੰਤ ਭਾਨਾ ਸਮਰਥਕਾਂ ਨੇ ਕਿਹਾ ਕਿ ਉਹ 3 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਘੇਰਨ ਦੇ ਆਪਣੇ ਐਲਾਨ ’ਤੇ ਕਾਇਮ ਹਨ। ਬਗ਼ੈਰ ਸ਼ਰਤ ਰਿਹਾਈ ਮੰਗ ਰਹੇ ਹਾਂ ਪਰ ਪੁਲੀਸ ਭਾਨਾ ਸਿੱਧੂ ਦੀ ਜ਼ਮਾਨਤ ਕਰਵਾ ਲੈਣ ਅਤੇ ਇਸ ਉਪਰੰਤ ਕੋਈ ਕੇਸ ਦਰਜ ਨਾ ਕਰਨ ਦੀ ਗੱਲ ਕਹਿ ਰਹੀ ਹੈ।
Advertisement
Advertisement