ਭਗਤੀ ਲਹਿਰ ਚਿੰਤਨ ਪਰੰਪਰਾ
ਮਨੁੱਖਤਾ ਦੀ ਮਾਰਗ ਦਰਸ਼ਕ ਭਗਤੀ ਲਹਿਰ
ਮਨੁੱਖਤਾ ਦੀ ਮਾਰਗ ਦਰਸ਼ਕ ਮੱਧਕਾਲ ਵਿੱਚ ਪੈਦਾ ਹੋਈ ਭਗਤੀ ਲਹਿਰ ਦੌਰਾਨ ਸਮਾਜਿਕ-ਧਾਰਮਿਕ ਸੰਤਾਂ ਵਲੋਂ ਪਰਮਾਤਮਾ ਦੀ ਭਗਤੀ ਦਾ ਪ੍ਰਚਾਰ ਅਨੇਕਾਂ ਕਵਿਤਾਵਾਂ ਰਾਹੀਂ ਕੀਤਾ ਗਿਆ, ਜਿਸ ਨਾਲ ਸਮਾਜ ਵਿੱਚ ਫੈਲੇ ਅੰਧਵਿਸ਼ਵਾਸ, ਆਡੰਬਰਵਾਦ, ਜਾਤ-ਪਾਤ, ਊਚ-ਨੀਚ ਜਿਹੀਆਂ ਕੁਰੀਤੀਆਂ ਨੂੰ ਗਹਿਰੀ ਸੱਟ ਵੱਜੀ। ਦੱਖਣ ਭਾਰਤ ਵਿਚ ਪੈਦਾ ਹੋ ਕੇ ਉੱਤਰ ਵੱਲ ਫੈਲੀ ਇਸ ਲਹਿਰ ਨੇ ਦੇਖਦੇ ਹੀ ਦੇਖਦੇ ਅੰਦੋਲਨ ਦਾ ਰੂਪ ਧਾਰ ਲਿਆ ਜਿਸ ਨੇ ਦੇਸ਼ ਦੇ ਲੋਕਾਂ ਦੀਆਂ ਨਾੜਾਂ ਵਿੱਚ ਨਵੀਂ ਸੋਚ ਦਾ ਖੂਨ ਵਹਾ ਦਿੱਤਾ। ਉਸ ਸਮੇਂ ਦੇ ਸੰਤ ਜਿਵੇਂ ਸੰਤ ਨਾਮਦੇਵ ਜੀ, ਸੰਤ ਕਬੀਰ ਜੀ, ਸੰਤ ਰਵਿਦਾਸ ਦੀ, ਗੁਰੂ ਨਾਨਕ ਦੇਵ ਜੀ ਵਲੋਂ ਆਪਣੀ ਬਾਣੀ ਰਾਹੀਂ ਹਰ ਤਰ੍ਹਾਂ ਦੀ ਕੱਟੜਤਾ ਦਾ ਮੁਕਾਬਲਾ ਕੀਤਾ ਗਿਆ। ਕਬੀਰ ਜੀ ਨੇ ਜਾਤੀਵਾਦ ਉਤੇ ਤਨਜ਼ ਕੱਸਦੇ ਕਿਹਾ, ‘‘ਜਾਤੀ ਨਾ ਪੂਛੋ ਸਾਧ ਕੀ ਪੂਛ ਲੀਜੀਓ ਗਿਆਨ’’ ਸੰਤ ਰਵਿਦਾਸ ਜੀ ਨੇ ਫਰਮਾਇਆ, “ਜਾਤ ਜਾਤ ਮਹਿ ਜਾਤ ਹੈ, ਜਿਉ ਕੇਲਨ ਕੇ ਪਾਤ।” ਭਾਵ ਮਨੁੱਖ ਜਾਤੀਆਂ ਵਿੱਚ ਵੰਡਿਆ ਗਿਆ ਹੈ, ਮਨੁੱਖ ਤਾਂ ਖਤਮ ਹੋ ਜਾਂਦਾ ਏ ਪਰ ਇਹ ਜਾਤ ਖ਼ਤਮ ਨਹੀਂ ਹੁੰਦੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੀ ਬਾਣੀ ਰਾਹੀਂ ਜਾਤਿਵਾਦ, ਅੰਧਵਿਸ਼ਵਾਸ ਤੇ ਊਚ-ਨੀਚ ਨੂੰ ਜ਼ੋਰਦਾਰ ਸੱਟ ਮਾਰੀ। ਗੁਰੂ ਸਾਹਿਬਾਨ ਤੇ ਸੰਤਾਂ ਦੇ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਨੇ ਜੋ ਅੱਜ ਵੀ ਸਮੁੱਚੀ ਲੋਕਾਈ ਦਾ ਮਾਰਗਦਰਸ਼ਨ ਕਰ ਰਹੇ ਹਨ।
ਵਿਸ਼ਾਲ ਲੁਧਿਆਣਾ, ਬਸੰਤ ਵਿਹਾਰ ਕਲੋਨੀ, ਨੂਰਵਾਲਾ ਰੋਡ, ਲੁਧਿਆਣਾ। ਸੰਪਰਕ: 81464-49478
ਭਗਤੀ ਲਹਿਰ ਦੇ ਮਹਾਨ ਸੰਤ ਕਬੀਰ ਜੀ
ਰਜਵਿੰਦਰ ਪਾਲ ਸ਼ਰਮਾ, ਪਿੰਡ ਕਾਲਝਰਾਣੀ, ਬਠਿੰਡਾ। ਸੰਪਰਕ: 70873-67969