For the best experience, open
https://m.punjabitribuneonline.com
on your mobile browser.
Advertisement

ਭਗਤੀ ਲਹਿਰ ਚਿੰਤਨ ਪਰੰਪਰਾ

06:47 AM Aug 17, 2023 IST
ਭਗਤੀ ਲਹਿਰ ਚਿੰਤਨ ਪਰੰਪਰਾ
Advertisement

ਮਨੁੱਖਤਾ ਦੀ ਮਾਰਗ ਦਰਸ਼ਕ ਭਗਤੀ ਲਹਿਰ

ਮਨੁੱਖਤਾ ਦੀ ਮਾਰਗ ਦਰਸ਼ਕ ਮੱਧਕਾਲ ਵਿੱਚ ਪੈਦਾ ਹੋਈ ਭਗਤੀ ਲਹਿਰ ਦੌਰਾਨ ਸਮਾਜਿਕ-ਧਾਰਮਿਕ ਸੰਤਾਂ ਵਲੋਂ ਪਰਮਾਤਮਾ ਦੀ ਭਗਤੀ ਦਾ ਪ੍ਰਚਾਰ ਅਨੇਕਾਂ ਕਵਿਤਾਵਾਂ ਰਾਹੀਂ ਕੀਤਾ ਗਿਆ, ਜਿਸ ਨਾਲ ਸਮਾਜ ਵਿੱਚ ਫੈਲੇ ਅੰਧਵਿਸ਼ਵਾਸ, ਆਡੰਬਰਵਾਦ, ਜਾਤ-ਪਾਤ, ਊਚ-ਨੀਚ ਜਿਹੀਆਂ ਕੁਰੀਤੀਆਂ ਨੂੰ ਗਹਿਰੀ ਸੱਟ ਵੱਜੀ। ਦੱਖਣ ਭਾਰਤ ਵਿਚ ਪੈਦਾ ਹੋ ਕੇ ਉੱਤਰ ਵੱਲ ਫੈਲੀ ਇਸ ਲਹਿਰ ਨੇ ਦੇਖਦੇ ਹੀ ਦੇਖਦੇ ਅੰਦੋਲਨ ਦਾ ਰੂਪ ਧਾਰ ਲਿਆ ਜਿਸ ਨੇ ਦੇਸ਼ ਦੇ ਲੋਕਾਂ ਦੀਆਂ ਨਾੜਾਂ ਵਿੱਚ ਨਵੀਂ ਸੋਚ ਦਾ ਖੂਨ ਵਹਾ ਦਿੱਤਾ। ਉਸ ਸਮੇਂ ਦੇ ਸੰਤ ਜਿਵੇਂ ਸੰਤ ਨਾਮਦੇਵ ਜੀ, ਸੰਤ ਕਬੀਰ ਜੀ, ਸੰਤ ਰਵਿਦਾਸ ਦੀ, ਗੁਰੂ ਨਾਨਕ ਦੇਵ ਜੀ ਵਲੋਂ ਆਪਣੀ ਬਾਣੀ ਰਾਹੀਂ ਹਰ ਤਰ੍ਹਾਂ ਦੀ ਕੱਟੜਤਾ ਦਾ ਮੁਕਾਬਲਾ ਕੀਤਾ ਗਿਆ। ਕਬੀਰ ਜੀ ਨੇ ਜਾਤੀਵਾਦ ਉਤੇ ਤਨਜ਼ ਕੱਸਦੇ ਕਿਹਾ, ‘‘ਜਾਤੀ ਨਾ ਪੂਛੋ ਸਾਧ ਕੀ ਪੂਛ ਲੀਜੀਓ ਗਿਆਨ’’ ਸੰਤ ਰਵਿਦਾਸ ਜੀ ਨੇ ਫਰਮਾਇਆ, “ਜਾਤ ਜਾਤ ਮਹਿ ਜਾਤ ਹੈ, ਜਿਉ ਕੇਲਨ ਕੇ ਪਾਤ।” ਭਾਵ ਮਨੁੱਖ ਜਾਤੀਆਂ ਵਿੱਚ ਵੰਡਿਆ ਗਿਆ ਹੈ, ਮਨੁੱਖ ਤਾਂ ਖਤਮ ਹੋ ਜਾਂਦਾ ਏ ਪਰ ਇਹ ਜਾਤ ਖ਼ਤਮ ਨਹੀਂ ਹੁੰਦੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੀ ਬਾਣੀ ਰਾਹੀਂ ਜਾਤਿਵਾਦ, ਅੰਧਵਿਸ਼ਵਾਸ ਤੇ ਊਚ-ਨੀਚ ਨੂੰ ਜ਼ੋਰਦਾਰ ਸੱਟ ਮਾਰੀ। ਗੁਰੂ ਸਾਹਿਬਾਨ ਤੇ ਸੰਤਾਂ ਦੇ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਨੇ ਜੋ ਅੱਜ ਵੀ ਸਮੁੱਚੀ ਲੋਕਾਈ ਦਾ ਮਾਰਗਦਰਸ਼ਨ ਕਰ ਰਹੇ ਹਨ।
ਵਿਸ਼ਾਲ ਲੁਧਿਆਣਾ, ਬਸੰਤ ਵਿਹਾਰ ਕਲੋਨੀ, ਨੂਰਵਾਲਾ ਰੋਡ, ਲੁਧਿਆਣਾ। ਸੰਪਰਕ: 81464-49478

Advertisement

ਭਗਤੀ ਲਹਿਰ ਦੇ ਮਹਾਨ ਸੰਤ ਕਬੀਰ ਜੀ

ਭਗਤ ਕਬੀਰ ਜੀ ਭਗਤੀ ਲਹਿਰ ਦੇ ਮਹਾਨ ਸੰਤਾਂ ਵਿੱਚੋਂ ਇੱਕ ਹੋਏ ਹਨ, ਜਿਨ੍ਹਾਂ ਦਾ ਜਨਮ 1398 ਈਸਵੀ ਵਿਚ ਬਨਾਰਸ ਵਿੱਚ ਹੋਇਆ ਮੰਨਿਆ ਜਾਂਦਾ ਹੈ, ਜੋ ਇੱਕ ਮੁਸਲਮਾਨ ਦੰਪਤੀ ਨੀਰੂ ਅਤੇ ਨੀਮਾ ਨੂੰ ਮਿਲੇ ਜੋ ਨਿਰਸੰਤਾਨ ਸਨ। ਉਨ੍ਹਾਂ ਦਾ ਨਾਂ ਕਬੀਰ ਰੱਖਿਆ ਗਿਆ ਜਿਸ ਦਾ ਅਰਬੀ ਜ਼ੁਬਾਨ ਵਿਚ ਅਰਥ ਹੈ ਸਭ ਤੋਂ ਵੱਡਾ। ਭਗਤ ਕਬੀਰ ਜੀ ਭਗਤੀ ਲਹਿਰ ਦੇ ਪ੍ਰਮੁੱਖ ਕਵੀ ਮੰਨੇ ਜਾਂਦੇ ਹਨ ਜਿਨ੍ਹਾਂ ਆਪਣੀ ਰਚਨਾ ਰਾਹੀਂ ਭਗਤੀ ਲਹਿਰ ਨੂੰ ਉਤਸ਼ਾਹਿਤ ਕੀਤਾ। ਭਗਤ ਕਬੀਰ ਦੀ ਬਾਣੀ ਕਬੀਰ ਸਾਗਰ, ਕਬੀਰ ਗ੍ਰੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਭਗਤ ਕਬੀਰ ਜੀ 1518 ਈਸਵੀ ਵਿਚ ਉੱਤਰ ਪ੍ਰਦੇਸ਼ ਵਿਖੇ ਪ੍ਰਭੂ ਸਿਮਰਨ ਕਰਦੇ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ। ਭਗਤ ਕਬੀਰ ਦੀ ਸਮੁੱਚੀ ਬਾਣੀ ਆਪਸੀ ਭੇਦਭਾਵ ਨੂੰ ਮਿਟਾ ਕੇ, ਦੁੱਖ ਅਤੇ ਸੁੱਖ, ਹਰ ਪਲ ਸਮਾਜਿਕ ਵਿਕਾਰਾਂ ਨੂੰ ਤਿਆਗਦੇ ਹੋਏ ਈਸ਼ਵਰ ਦੀ ਭਗਤੀ ਲਈ ਤਿਆਰ ਕਰਦੀ ਹੈ। ਅਜੋਕੇ ਸਮੇਂ ਵਿੱਚ ਜਦੋਂ ਇੱਕ ਮਨੁੱਖ ਦੂਜੇ ਮਨੁੱਖ ਦਾ ਦੁਸ਼ਮਣ ਬਣ ਗਿਆ ਹੈ, ਉਸ ਸਮੇਂ ਭਗਤ ਕਬੀਰ ਜੀ ਦਾ ਸਮੁੱਚਾ ਜੀਵਨ ਮਨੁੱਖਤਾ ਲਈ ਰਾਹ ਦਸੇਰਾ ਬਣ ਕੇ ਉੱਭਰ ਸਕਦਾ ਹੈ। ਲੋੜ ਹੈ ਸਿਰਫ਼ ਭਗਤ ਕਬੀਰ ਜੀ ਦੀ ਬਾਣੀ ਪੜ੍ਹਨ ਅਤੇ ਉਸ ਉੱਤੇ ਅਮਲ ਕਰਨ ਦੀ ਤਾਂ ਜੋ ਜ਼ਿੰਦਗੀ ਵਿੱਚੋਂ ਨਿਰਾਸ਼ਾ ਖ਼ਤਮ ਕਰ ਕੇ ਉਮੀਦ ਦਾ ਚਿਰਾਗ ਜਗਾਇਆ ਜਾ ਸਕੇ।
ਰਜਵਿੰਦਰ ਪਾਲ ਸ਼ਰਮਾ, ਪਿੰਡ ਕਾਲਝਰਾਣੀ, ਬਠਿੰਡਾ। ਸੰਪਰਕ: 70873-67969

Advertisement
Author Image

joginder kumar

View all posts

Advertisement
Advertisement
×