ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਖੜਾ ਡੈਮ: ਪੰਜਾਬ ਦੇ ਦਬਾਅ ਮਗਰੋਂ ਬੀਬੀਐੱਮਬੀ ਵੱਲੋਂ ਪਾਣੀ ਛੱਡਣ ਦਾ ਫੈਸਲਾ ਮੁਲਤਵੀ

07:56 AM Jul 13, 2023 IST
ਜਲੰਧਰ ਵਿੱਚ ਸਤਲੁਜ ’ਚ ਪਿਆ ਪਾਡ਼ ਪੂਰਦੇ ਹੋਏ ਲੋਕ। -ਫੋਟੋ: ਪੀਟੀਆਈ

ਚਰਨਜੀਤ ਭੁੱਲਰ
ਚੰਡੀਗੜ੍ਹ, 12 ਜੁਲਾਈ
ਪੰਜਾਬ ਸਰਕਾਰ ਦੇ ਦਬਾਅ ਮਗਰੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਡੈਮ ’ਚੋਂ ਵਾਧੂ ਪਾਣੀ ਛੱਡਣ ਦਾ ਫ਼ੈਸਲਾ ਤਿੰਨ ਦਨਿ ਲਈ ਮੁਲਤਵੀ ਕਰਨਾ ਪਿਆ ਹੈ। ਬੀਬੀਐੱਮਬੀ ਨੇ ਬੀਤੇ ਦਨਿ ਭਾਖੜਾ ਡੈਮ ’ਚੋਂ 16 ਹਜ਼ਾਰ ਕਿਊਸਿਕ ਵਾਧੂ ਪਾਣੀ ਛੱਡਣ ਦਾ ਫ਼ੈਸਲਾ ਕੀਤਾ ਸੀ ਤੇ ਇਸ ਪਾਣੀ ਦੀ ਮਾਰ ਹੇਠ ਆਉਣ ਵਾਲੇ ਜ਼ਿਲ੍ਹਿਆਂ ਫ਼ਿਰੋਜ਼ਪੁਰ, ਰੋਪੜ ਅਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਸੂਚਨਾ ਵੀ ਭੇਜ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਇਹ ਫ਼ੈਸਲਾ ਬੀਬੀਐੱਮਬੀ ਨੇ ਪੰਜਾਬ ਤੇ ਹਰਿਆਣਾ ਸਰਕਾਰ ਨਾਲ ਸਲਾਹ ਕੀਤੇ ਬਨਿਾਂ ਹੀ ਲਿਆ ਸੀ।
ਇਸ ਸਬੰਧ ਵਿੱਚ ਇਤਰਾਜ਼ ਜਤਾਏ ਜਾਣ ਮਗਰੋਂ ਅੱਜ ਬੀਬੀਐਮਬੀ ਨੂੰ ਫ਼ੌਰੀ ਮੀਟਿੰਗ ਸੱਦਣੀ ਪਈ, ਜਿਸ ’ਚ ਪੰਜਾਬ ਸਰਕਾਰ ਨੇ ਸਖ਼ਤ ਇਤਰਾਜ਼ ਜ਼ਾਹਰ ਕੀਤੇ। ਸੂਬੇ ਦੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਬੀਬੀਐੱਮਬੀ ਦੀ ਮੀਟਿੰਗ ਵਿੱਚ ਤੱਥ ਪੇਸ਼ ਕਰਕੇ ਪਾਣੀ ਛੱਡਣ ਦੇ ਫ਼ੈਸਲੇ ਨੂੰ ਨਕਾਰਦਿਆਂ ਦਬਾਅ ਪਾਇਆ ਕਿ ਜੇ ਪਾਣੀ ਛੱਡਿਆ ਗਿਆ ਤਾਂ ਸੂਬੇ ਨੂੰ ਇਸ ਦੀ ਵੱਡੀ ਸੱਟ ਝੱਲਣੀ ਪਵੇਗੀ। ਇਸੇ ਤਰ੍ਹਾਂ ਹਰਿਆਣਾ ਸਰਕਾਰ ਨੇ ਵੀ ਬੀਬੀਐੱਮਬੀ ਦੇ ਇਸ ਫ਼ੈਸਲੇ ’ਤੇ ਸਖ਼ਤ ਵਿਰੋਧ ਜਤਾਇਆ, ਜਿਸ ਮਗਰੋਂ ਬੀਬੀਐੱਮਬੀ ਦੇ ਚੇਅਰਮੈਨ ਨੂੰ ਇਹ ਫ਼ੈਸਲਾ ਵਾਪਸ ਲੈਣਾ ਪਿਆ ਹੈ। ਇਸ ਮੀਟਿੰਗ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਨਤਕ ਤੌਰ ’ਤੇ ਇਹ ਸੂਚਨਾ ਸਾਂਝੀ ਕੀਤੀ ਹੈ ਕਿ ਫਿਲਹਾਲ ਪਾਣੀ ਨਹੀਂ ਛੱਡਿਆ ਜਾਵੇਗਾ। ਜ਼ਿਕਰਯੋਗ ਹੈ ਕਿ ਭਾਖੜਾ ਡੈਮ ’ਚੋਂ ਪਹਿਲਾਂ ਹੀ ਰੁਟੀਨ ਵਜੋਂ 19 ਹਜ਼ਾਰ ਕਿਊਸਿਕ ਪਾਣੀ ਭਾਖੜਾ ਨਹਿਰ ਆਦਿ ਵਿੱਚ ਛੱਡਿਆ ਜਾ ਰਿਹਾ ਹੈ। 12 ਜੁਲਾਈ ਨੂੰ ਭਾਖੜਾ ’ਚ ਪਾਣੀ ਦਾ ਪੱਧਰ 1629 ਫੁੱਟ ਸੀ। ਪੰਜਾਬ ਸਰਕਾਰ ਨੇ ਪੱਖ ਪੇਸ਼ ਕੀਤਾ ਸੀ ਕਿ ਪ੍ਰੋਟੋਕੋਲ ਅਨੁਸਾਰ 31 ਜੁਲਾਈ ਤੱਕ 1650 ਫੁੱਟ ਦੇ ਪੱਧਰ ਤੱਕ ਪਾਣੀ ਰੱਖਿਆ ਜਾ ਸਕਦਾ ਹੈ। ਇਹ ਵੀ ਤਰਕ ਦਿੱਤਾ ਕਿ 1988 ’ਚ ਇਹ ਪੱਧਰ 1687 ਫੁੱਟ ਤੱਕ ਚਲਾ ਗਿਆ ਸੀ ਤੇ 2013 ’ਚ ਅੱਜ ਦੇ ਦਨਿ ਪੱਧਰ 1631 ਫੁੱਟ ’ਤੇ ਸੀ। ਇਸ ਲਈ ਹਾਲੇ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ।
ਜਾਣਕਾਰੀ ਅਨੁਸਾਰ ਬੀਤੀ 30 ਜੂਨ ਨੂੰ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1595 ਫੁੱਟ ਸੀ, ਜਦਕਿ 2022 ’ਚ ਇਹ 30 ਜੂਨ ਨੂੰ 1555 ਫੁੱਟ ਸੀ। ਮੀਟਿੰਗ ’ਚ ਇਹ ਇਤਰਾਜ਼ ਵੀ ਉੱਠੇ ਕਿ ਬੀਬੀਐੱਮਬੀ ਬਾਰਸ਼ਾਂ ਤੋਂ ਪਹਿਲਾਂ ਵਾਧੂ ਪਾਣੀ ਨੂੰ ਰਿਲੀਜ਼ ਕਰ ਸਕਦਾ ਸੀ। ਪਿਛਲੇ ਅੰਕੜੇ ’ਤੇ ਨਜ਼ਰ ਮਾਰੀਏ ਤਾਂ 12 ਜੁਲਾਈ ਵਾਲੇ ਦਨਿ 2008 ’ਚ ਡੈਮ ਦਾ ਪੱਧਰ 1621 ਫੁੱਟ ਤੇ 2019 ’ਚ 1616 ਫੁੱਟ ਸੀ।
ਦੂਜੇ ਪਾਸੇ ਪੌਂਗ ਡੈਮ ’ਚੋਂ ਕਰੀਬ 20 ਹਜ਼ਾਰ ਕਿਊਸਿਕ ਪਾਣੀ ਬਿਆਸ ਦਰਿਆ ’ਚ ਛੱਡਿਆ ਗਿਆ ਹੈ। ਪੌਂਗ ਡੈਮ ’ਚ 12 ਜੁਲਾਈ ਨੂੰ ਪਾਣੀ ਦਾ ਪੱਧਰ 1364 ਫੁੱਟ ਸੀ। 1988 ’ਚ ਇਹ ਪੱਧਰ 1504 ਫੁੱਟ ਤੱਕ ਗਿਆ ਸੀ। ਇਸੇ ਤਰ੍ਹਾਂ 1992 ’ਚ 1394 ਫੁੱਟ, 1986 ’ਚ 1386 ਫੁੱਟ, 1995 ’ਚ 1397 ਫੁੱਟ ਤੇ 2010 ’ਚ 1394 ਫੁੱਟ ਦਰਜ ਕੀਤਾ ਗਿਆ ਹੈ। ਰਣਜੀਤ ਸਾਗਰ ਡੈਮ ’ਚ 12 ਜੁਲਾਈ ਨੂੰ ਪਾਣੀ ਦਾ ਪੱਧਰ 522 ਫੁੱਟ ਸੀ, ਜਦਕਿ ਇਸੇ ਤਰੀਕ ਨੂੰ 2015 ’ਚ ਪਾਣੀ ਦਾ ਪੱਧਰ 523 ਫੁੱਟ ਵੀ ਰਿਹਾ ਹੈ।

Advertisement

 

ਕੱਚੇ ਪ੍ਰਬੰਧ, ਕੱਚੇ ਫ਼ੈਸਲੇ
ਬੀਬੀਐੱਮਬੀ ਦਾ ਇਸ ਵੇਲੇ ਕੋਈ ਪੱਕਾ ਚੇਅਰਮੈਨ ਨਹੀਂ ਹੈ ਤੇ ਨਾ ਹੀ ਸਿੰਜਾਈ ਤੇ ਪਾਵਰ ਦੇ ਮੈਂਬਰ ਪੱਕੇ ਲਗਾਏ ਗਏ ਹਨ। ਦੋਵੇਂ ਚਾਰਜ ਵਾਧੂ ਦਿੱਤੇ ਗਏ ਹਨ। ਪੰਜਾਬ ਦੀ ਬੀਬੀਐੱਮਬੀ ਵਿੱਚ ਸਥਾਈ ਪ੍ਰਤੀਨਿਧਤਾ ਖ਼ਤਮ ਹੋ ਚੁੱਕੀ ਹੈ। ਸੂਤਰ ਆਖਦੇ ਹਨ ਕਿ ਬੀਬੀਐੱਮਬੀ ’ਚ ਪੰਜਾਬ ਦਾ ਪੱਖ ਰੱਖਣ ਲਈ ਇਸ ਵੇਲੇ ਕੋਈ ਨਹੀਂ ਹੈ, ਜਿਸ ਕਰਕੇ ਬਨਿਾਂ ਸਲਾਹ ਮਸ਼ਵਰਾ ਕੀਤੇ ਇਹ ਫ਼ੈਸਲੇ ਲਏ ਜਾ ਰਹੇ ਹਨ।

Advertisement

ਮੁੱਖ ਇੰਜਨੀਅਰ ਨੂੰ ਹੜ੍ਹਾਂ ਮੌਕੇ ਕਿਉਂ ਬਦਲਿਆ
ਪੰਜਾਬ ਤੇ ਹਰਿਆਣਾ ਹੜ੍ਹਾਂ ਦੇ ਪਾਣੀ ਵਿੱਚ ਡੁੱਬੇ ਹੋਏ ਹਨ ਤੇ ਇਸ ਨਾਜ਼ੁਕ ਸਮੇਂ ਵਿੱਚ ਬੀਬੀਐੱਮਬੀ ਵਿੱਚ ਕੋਈ ਮੈਂਬਰ (ਸਿੰਜਾਈ) ਨਹੀਂ ਹੈ। ਹਰਿਆਣਾ ਸਰਕਾਰ ਨੇ 3 ਜੁਲਾਈ ਨੂੰ ਬੀਬੀਐੱਮਬੀ ’ਚ ਤਾਇਨਾਤ ਮੁੱਖ ਇੰਜਨੀਅਰ ਸੰਜੀਵ ਦੱਤ ਸ਼ਰਮਾ ਨੂੰ ਬਦਲ ਕੇ ਹਰਿਆਣਾ ’ਚ ਲਗਾ ਦਿੱਤਾ ਤੇ ਉਸ ਦੀ ਥਾਂ ’ਤੇ ਸੰਦੀਪ ਤਨੇਜਾ ਨੂੰ ਭੇਜ ਦਿੱਤਾ। ਸੂਤਰਾਂ ਅਨੁਸਾਰ ਬੀਬੀਐੱਮਬੀ ਨੇ ਸੰਦੀਪ ਦੱਤ ਸ਼ਰਮਾ ਨੂੰ ਰਿਲੀਵ ਕਰ ਦਿੱਤਾ ਹੈ, ਜਦਕਿ ਨਵੇਂ ਮੁੱਖ ਇੰਜਨੀਅਰ ਤਨੇਜਾ ਨੇ ਸਟੇਅ ਲੈ ਲਈ ਹੈ। ਮੁੱਖ ਇੰਜਨੀਅਰ ਕੋਲ ਹੀ ਬੀਬੀਐੱਮਬੀ ’ਚ ਮੈਂਬਰ (ਸਿੰਜਾਈ) ਦਾ ਵਾਧੂ ਚਾਰਜ ਸੀ।

ਸੂਬਿਆਂ ਦੀ ਸਲਾਹ ਨਾਲ ਪਾਣੀ ਛੱਡਾਂਗੇ : ਚੇਅਰਮੈਨ
ਬੀਬੀਐਮਬੀ ਦੇ ਚੇਅਰਮੈਨ ਨੰਦ ਲਾਲ ਸ਼ਰਮਾ ਨੇ ਜਾਰੀ ਬਿਆਨ ’ਚ ਦੱਸਿਆ ਕਿ ਭਾਖੜਾ ਡੈਮ ਚੋਂ ਵਾਧੂ ਛੱਡਣ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਦਨਿਾਂ ਵਿਚ ਭਾਖੜਾ ਡੈਮ ਵਿਚ 22.1 ਫੁੱਟ ਅਤੇ ਪੌਂਗ ਡੈਮ ਵਿਚ 25.09 ਫੁੱਟ ਪਾਣੀ ਦਾ ਪੱਧਰ ਵਧਿਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਭਾਖੜਾ ਵਿਚ 40 ਫੀਸਦੀ ਅਤੇ ਪੌਂਗ ਡੈਮ ਵਿਚ 31 ਫੀਸਦੀ ਪਾਣੀ ਦੀ ਹੋਰ ਸਮਰੱਥਾ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਚਾਰ ਦਨਿਾਂ ਮਗਰੋਂ ਮੁੜ ਸਮੀਖਿਆ ਮੀਟਿੰਗ ਕੀਤੀ ਜਾਵੇਗੀ।

Advertisement
Tags :
‘ਦਬਾਅ’ਛੱਡਣਪੰਜਾਬਪਾਣੀ:ਫੈਸਲਾਬੀਬੀਐੱਮਬੀਭਾਖੜਾਮਗਰੋਂਮੁਲਤਵੀਵੱਲੋਂ