ਮਹਿਲਾ ਹਾਕੀ ਵਿੱਚ ਭਾਈ ਬਹਿਲੋ ਅਕੈਡਮੀ ਭਗਤਾ ਜੇਤੂ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 3 ਦਸੰਬਰ
ਭਾਈ ਬਹਿਲੋ ਹਾਕੀ ਅਕੈਡਮੀ ਭਗਤਾ ਭਾਈ ਵੱਲੋਂ ਪੰਜਵਾਂ ਆਲ ਇੰਡੀਆ ਮਹਿਲਾ ਹਾਕੀ ਟੂਰਨਾਮੈਂਟ ਭਾਈ ਬਹਿਲੋ ਹਾਕੀ ਗਰਾਊਂਡ ਭਗਤਾ ਭਾਈ ਵਿੱਚ ਕਰਵਾਇਆ ਗਿਆ। ਭਾਈ ਬਹਿਲੋ ਤੇ ਸੁਵਾਮੀ ਮਹੇਸ਼ ਮੁਨੀ ਦੀ ਯਾਦ ਵਿੱਚ ਕਰਵਾਏ ਟੂਰਨਾਮੈਂਟ ਵਿੱਚ ਦੇਸ਼ ਭਰ ਵਿੱਚੋਂ ਲੜਕੀਆਂ ਦੀਆਂ 8 ਅਕੈਡਮੀਆਂ ਨੇ ਹਿੱਸਾ ਲਿਆ। ਉਦਘਾਟਨ ਸੁਖਦੇਵ ਕੌਰ ਗਰੇਵਾਲ ਤੇ ਪਰਮਜੀਤ ਕੌਰ ਸਿੱਧੂ ਨੇ ਕੀਤਾ। ਭਾਈ ਬਹਿਲੋ ਹਾਕੀ ਅਕੈਡਮੀ ਦੇ ਸੰਚਾਲਕ ਗੁਰਦੀਪ ਸਿੰਘ ਬਾਬਾ ਨੇ ਦੱਸਿਆ ਕਿ ਫਾਈਨਲ ‘ਚ ਭਾਈ ਬਹਿਲੋ ਹਾਕੀ ਅਕੈਡਮੀ ਭਗਤਾ ਨੇ ਅਕਾਲੀ ਕੌਰ ਸਿੰਘ ਹਾਕੀ ਅਕੈਡਮੀ ਜੰਮੂ ਕਸ਼ਮੀਰ ਨੂੰ ਹਰਾਇਆ। ਭਾਈ ਬਹਿਲੋ ਹਾਕੀ ਅਕੈਡਮੀ ਦੀ ਸ਼ਵੇਤਾ ਕੁਮਾਰੀ ਨੂੰ ਪਲੇਅਰ ਆਫ ਦਾ ਟੂਰਨਾਮੈਂਟ ਐਲਾਨਿਆ ਗਿਆ। ਨਗਰ ਪੰਚਾਇਤ ਭਗਤਾ ਦੇ ਪ੍ਰਧਾਨ ਬੂਟਾ ਸਿੰਘ ਸਿੱਧੂ ਤੇ ਸਮਾਜ ਸੇਵੀ ਨਛੱਤਰ ਸਿੰਘ ਸਿੱਧੂ ਨੇ ਇਨਾਮ ਵੰਡੇ। ਗੁਰਦੀਪ ਸਿੰਘ ਬਾਬਾ ਨੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਹੰਸ ਸਿੰਘ ਸੋਹੀ, ਕੈਪਟਨ ਗੁਰਤੇਜ ਸਿੰਘ, ਕੈਪਟਨ ਪੁਸ਼ਪਿੰਦਰ ਸਿੰਘ, ਲੈਫਟੀਨੈਂਟ ਕਰਮਜੀਤ ਸਿੰਘ, ਸੂਬੇਦਾਰ ਸ਼ਮਸ਼ੇਰ ਸਿੰਘ, ਮਾਸਟਰ ਦਰਸ਼ਨ ਸਿੰਘ, ਸੁਖਦੇਵ ਸੁੱਖਾ, ਜਗਸੀਰ ਸਿੰਘ, ਮਨਜਿੰਦਰ ਮੱਟ, ਵਕੀਲ ਰਣਜੀਤ ਸਿੰਘ ਤੇ ਸੁਖਦੇਵ ਸਿੰਘ ਹਾਜ਼ਰ ਸਨ।