For the best experience, open
https://m.punjabitribuneonline.com
on your mobile browser.
Advertisement

ਨੀਤੀ ਆਯੋਗ ਦੀ ਮੀਟਿੰਗ ਵਿੱਚ ਭਗਵੰਤ ਮਾਨ ਨੂੰ ਜਾਣਾ ਚਾਹੀਦਾ ਸੀ: ਦੁਸ਼ਯੰਤ ਗੌਤਮ

06:46 AM Jul 30, 2024 IST
ਨੀਤੀ ਆਯੋਗ ਦੀ ਮੀਟਿੰਗ ਵਿੱਚ ਭਗਵੰਤ ਮਾਨ ਨੂੰ ਜਾਣਾ ਚਾਹੀਦਾ ਸੀ  ਦੁਸ਼ਯੰਤ ਗੌਤਮ
ਜਲੰਧਰ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦੇ ਕੌਮੀ ਜਨਰਲ ਸਕੱਤਰ ਦੁਸ਼ਯੰਤ ਗੌਤਮ ਅਤੇ ਹੋਰ। -ਫੋਟੋ: ਸਰਬਜੀਤ ਸਿੰਘ
Advertisement

ਪੱਤਰ ਪ੍ਰੇਰਕ
ਜਲੰਧਰ, 29 ਜੁਲਾਈ
ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਦੁਸ਼ਯੰਤ ਗੌਤਮ ਨੇ ਅੱਜ ਜਲੰਧਰ ਦੇ ਵੱਖ-ਵੱਖ ਵਪਾਰੀ ਸੰਗਠਨਾਂ ਅਤੇ ਬੁੱਧੀਜੀਵੀਆਂ ਨਾਲ ਬਜਟ 2024 ਦੇ ਸਬੰਧ ਵਿੱਚ ਸਥਾਨਕ ਹੋਟਲ ਵਿੱਚ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਵੋਟ ਪਾ ਕੇ ਤਰੱਕੀ ਵੱਲ ਕਦਮ ਵਧਾਇਆ ਕੀਤੀ। ਇਸ ਮੌਕੇ ਸ੍ਰੀ ਗੌਤਮ ਨੇ ਕਿਹਾ ਕਿ ਅੱਜ ਜਲੰਧਰ ਦੇ ਸੂਝਵਾਨ ਲੋਕਾਂ ਨਾਲ ਮੀਟਿੰਗ ਕਰਕੇ ਬਹੁਤ ਵਧੀਆ ਸੁਝਾਅ ਆਏ ਹਨ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ 90 ਫ਼ੀਸਦ ਸੁਝਾਅ ਕੇਂਦਰ ਸਰਕਾਰ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਬਾਕੀ ਪੰਜਾਬ ਦੇ ਹਿੱਸੇ ਦੀ ਗੱਲ ਹੈ, ਇਸ ਲਈ ਮੁੱਖ ਮੰਤਰੀ ਭਗਵਤ ਮਾਨ ਨੂੰ ਨੀਤੀ ਆਯੋਗ ਦੀ ਮੀਟਿੰਗ ਵਿੱਚ ਜਾ ਕੇ ਆਪਣੇ ਵਿਚਾਰ ਪੇਸ਼ ਕਰਨੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਸ੍ਰੀ ਮਾਨ ਨੇ ਇਸ ਸਬੰਧੀ ਇੰਡੀਆ ਗੱਠਜੋੜ ਦੇ ਰੁਖ਼ ਨੂੰ ਧਿਆਨ ਵਿੱਚ ਰੱਖਦੇ ਹੋਏ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਅਫਸੋਸ ਦੀ ਗੱਲ ਹੈ ਕਿ ਅੱਜਕੱਲ੍ਹ ਵਿਰੋਧੀ ਧਿਰ ਸੰਸਦ ’ਚ ਮੁੱਦਿਆਂ ’ਤੇ ਚਰਚਾ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸੁਰੱਖਿਆ ਲਈ ਉਹ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ। ਇਸ ਲਈ ਵਪਾਰੀਆਂ ਨੂੰ ਲੁੱਟਣ ਵਾਲੇ ਅਤੇ ਬਦਨਾਮ ਕਰਨ ਵਾਲੇ ਗੈਂਗਸਟਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਮੰਡੀ ਫੈਂਟਨ ਗੰਜ ਤੋਂ ਸ਼ਰਮਾ ਕਾਲਾ, ਮੋਬਾਈਲ ਇਲੈਕਟਰੋਨਿਕਸ ਆਰਗੇਨਾਈਜੇਸ਼ਨ ਦੇ ਪ੍ਰਧਾਨ ਰਾਜੀਵ ਦੁੱਗਲ, ਚਾਰਟਰਡ ਅਕਾਊਂਟੈਂਟ ਸ਼ਿਆਮ ਸੁੰਦਰ ਅਗਰਵਾਲ, ਐਡਵੋਕੇਟ ਜਸਵੰਤ ਸਿੰਘ, ਸ਼ਹਿਰ ਦੇ ਆਲੂ ਉਤਪਾਦਕ ਕਿਸਾਨ, ਹੋਟਲ ਮਾਲਕ ਡਾ. ਮਨਜੀਤ ਸਰੋਆ, ਡਾ. ਐਡਵੋਕੇਟ ਜਸਵੰਤ ਸਿੰਘ ਨੇ ਬਜਟ 2024 ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ, ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਪੱਛਮੀ ਵਿਧਾਨ ਸਭਾ ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਸਾਬਕਾ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ, ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਰਾਜੇਸ਼ ਬਾਗਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰਵੀ ਮਹਿੰਦਰੂ, ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ (ਐਡਵੋਕੇਟ), ਰਬੜ ਇੰਡਸਟਰੀ ਤੋਂ ਅਮਰਜੀਤ ਸਿੰਘ, ਸਪੋਰਟਸ ਇੰਡਸਟਰੀ ਐਸੋਸੀਏਸ਼ਨ ਤੋਂ ਰਵਿੰਦਰ ਧੀਰ, ਲਘੂ ਉਦਯੋਗ ਭਾਰਤੀ ਤੋਂ ਵਿਵੇਕ ਰਾਠੌਰ, ਅਨਿਲ ਹਾਜ਼ਰ ਸਨ।

Advertisement
Advertisement
Author Image

sukhwinder singh

View all posts

Advertisement