ਭਗਵੰਤ ਮਾਨ ਨੇ ਗੰਭੀਰ ਮਸਲੇ ਅਣਗੌਲੇ: ਬਿੱਟੂ
07:36 PM Jun 29, 2023 IST
ਨਿੱਜੀ ਪੱਤਰ ਪ੍ਰੇਰਕ
Advertisement
ਜਗਰਾਉਂ, 27 ਜੂਨ
ਗੁਰਬਾਣੀ ਪ੍ਰਸਾਰਨ ਦੇ ਮਸਲੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਰਹਿ-ਰਹਿ ਕੇ ਟਵੀਟ ਕਰਦੇ ਹਨ। ਇਸੇ ਤਰ੍ਹਾਂ ਹੋਰ ਨਿੱਕੇ-ਵੱਡੇ ਅਤੇ ਕਈ ਵਾਰ ਗੈਰ-ਜ਼ਰੂਰੀ ਮੁੱਦੇ ‘ਤੇ ਵੀ ਟਿੱਪਣੀ ਕਰਨ ਜਾਂ ਵੀਡੀਓ ਪਾਉਣ ‘ਚ ਦੇਰੀ ਨਹੀਂ ਕਰਦੇ। ਪਰ ਅਫਸੋਸ ਜਗਰਾਉਂ ‘ਚ ਇਕ ਐੱਨਆਰਆਈ ਦੇ ਕਰੋੜਾਂ ਦੀ ਕੋਠੀ ਨੱਪਣ ਦੇ ਬਹੁਚਰਚਿਤ ਮਸਲੇ ਸਮੇਤ ਆਮ ਆਦਮੀ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਤੇ ਆਗੂਆਂ ਦੇ ਵਿਵਾਦਾਂ ‘ਚ ਘਿਰਨ ਨੂੰ ਉਹ ਅਣਗੌਲਿਆਂ ਕਰ ਦਿੰਦੇ ਹਨ, ਜਿਸ ਕਰ ਕੇ ਲੋਕਾਂ ਦਾ ‘ਬਦਲਾਅ’ ਵਾਲੀ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ। ਇਹ ਪ੍ਰਗਟਾਵਾ ਬੀਤੀ ਦੇਰ ਸ਼ਾਮ ਇਥੇ ਪੁੱਜੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕੀਤਾ। ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਵੀ ਮੌਜੂਦ ਸਨ। ਜਗਰਾਉਂ ‘ਚ ਕੋਠੀ ‘ਤੇ ਕਬਜ਼ੇ ਦੇ ਮਾਮਲੇ ‘ਚ ਸੰਸਦ ਮੈਂਬਰ ਨੇ ਕਿਹਾ ਕਿ ਮੰਤਰੀ ਨੇ ਸਮੇਂ ਸਿਰ ਕੋਈ ਕਾਰਵਾਈ ਨਹੀਂ ਕੀਤੀ।
Advertisement
Advertisement